SBP GROUP

SBP GROUP

Search This Blog

Total Pageviews

Monday, August 30, 2021

ਐਸ ਏ ਐਸ ਨਗਰ ਹੈਲਪਿੰਗ ਹੈਂਡ ਵੈੱਲਫੇਅਰ ਕਲੱਬ ਖਰੜ ਵੱਲੋਂ ਹਰਿਆਲੀ ਲਹਿਰ ਦੀ ਸ਼ੁਰੂਆਤ

ਖਰੜ 30 ਅਗਸਤ :  ਕ੍ਰਿਸ਼ਨ ਜਨਮ ਅਸ਼ਟਮੀ  ਦੇ ਪਰਵ ਉੱਤੇ ਐਸ ਏ ਐਸ ਨਗਰ ਹੈਲਪਿੰਗ ਹੈਂਡ ਵੈੱਲਫੇਅਰ ਕਲੱਬ ਖਰੜ ਵੱਲੋਂ  ਹਰਿਆਲੀ ਲਹਿਰ ਦੀ ਸ਼ੁਰੂਆਤ ਕੀਤੀ ਗਈ  ਜਿਸ ਦੇ ਤਹਿਤ ਅੱਜ ਖਰੜ ਸ਼ਹਿਰ  ਦੇ  ਵੱਖੋ ਵੱਖ ਮੰਦਿਰਾਂ ਵਿੱਚ ਪੇੜ ਪੌਦੇ ਲਗਾਏ ਗਏ  ਤਕਰੀਬਨ ਸੌ ਦੇ ਲਗਭਗ   ਪੌਦੇ ਵੱਖੋ ਵੱਖ ਮੰਦਿਰਾਂ ਦੇ ਵਿਚ ਲਗਾਏ ਗਏ ਅਤੇ ਮੰਦਿਰਾਂ ਨੂੰ ਭੇਟ ਕੀਤੇ ਗਏ 


 ਇਸ ਦੌਰਾਨ ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ  ਪ੍ਰਧਾਨ ਸਾਹਿਲ  ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮੁੱਖ ਰੱਖਦਿਆਂ ਹੋਇਆ  ਕਲੱਬ ਵੱਲੋਂ ਵੱਖੋ ਵੱਖ ਮੰਦਿਰਾਂ ਦੇ ਵਿਚ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ  ਇਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਫਲਦਾਰ ਅਤੇ ਸੁਹਣੀ ਖ਼ੁਸ਼ਬੂ ਵਾਲੇ ਫੁੱਲਦਾਰ ਪੌਦੇ ਵੱਖ ਵੱਖ ਮੰਦਰਾਂ ਵਿਚ ਲਗਾਏ ਗਏ  ਕਲੱਬ ਦੇ ਪ੍ਰਧਾਨ ਸਾਹਿਲ ਸੈਣੀ   ਨੇ ਦੱਸਿਆ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ ਖੂਨਦਾਨ ਕੈਂਪ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ  ਦੇ ਨਾਲ ਹੋਰ ਵੀ ਯੋਗ ਸਾਮਾਨ ਦਿੱਤਾ ਜਾਵੇਗਾ  ਅਤੇ ਇਸ ਦੇ ਨਾਲ ਹੋਰ ਵੀ  ਸਮਾਜਿਕ ਕਾਰਜਾਂ ਵਿਚ ਵਧ ਚੜ੍ਹ ਕੇ  ਕਲੱਬ ਵੱਲੋਂ ਯੋਗਦਾਨ ਦਿੱਤਾ ਜਾਵੇਗਾ  ਪੌਦੇ ਲਗਾਉਣ ਦੌਰਾਨ ਵੱਖ ਵੱਖ ਮੰਦਰਾਂ ਦੇ ਪ੍ਰਬੰਧਕ  ਦੇ ਨਾਲ ਚੇਅਰਮੈਨ ਗੁਰਚਰਨ ਸਿੰਘ ਚੰਨੀ 'ਪ੍ਰਧਾਨ ਸਾਹਿਲ ਸੈਣੀ ,ਵਾਈਸ ਪ੍ਰਧਾਨ ਸਤਨਾਮ ਸਿੰਘ ,ਜਨਰਲ ਸੈਕਟਰੀ ਗੁਰਨਾਮ ਸਾਗਰ  ,ਸਕੱਤਰ ਦੀਪਕ ਖੁਰਾਨਾ, ਕੈਸ਼ੀਅਰ ਮਨਦੀਪ ਸਿੰਘ ,ਮੁੱਖ ਸਲਾਹਕਾਰ ਸੂਰਜ ਕੁਮਾਰ ਆਦਿ ਹਾਜ਼ਰ ਸਨ ।

No comments:


Wikipedia

Search results

Powered By Blogger