SBP GROUP

SBP GROUP

Search This Blog

Total Pageviews

Thursday, September 23, 2021

ਗਰੇਸ਼ੀਅਨ ਹਸਪਤਾਲ ਮੋਹਾਲੀ ਵੱਲੋਂ ਨਿਊਕਲੀਅਰ ਮੈਡੀਸਨ ਤਕਨੀਕ ਨਾਲ ਬੀਮਾਰੀਆਂ ਦੀ ਜਾਂਚ

ਮੋਹਾਲੀ, 23 ਸਤੰਬਰ : ਗਰੇਸ਼ੀਅਨ ਸਪੁਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਨੇ ਮਨੁੱਖੀ ਸ਼ਰੀਰ ਦੇ ਅੰਗਾਂ ਦੀ ਕਾਰਜ ਪ੍ਰਣਾਲੀ ਦੀ ਜਾਂਚ ਲਈ ਨਿਊਕਲੀਅਰ ਮੈਡੀਸਨ ਅਤੇ ਪੀਈਟੀ (ਪੈਟ) ਸੀ ਟੀ ਸਕੈਨ ਵਿਭਾਗ ਦੇ ਕੰਸਲਟੈਂਟ ਡਾ. ਸਲੋਨੀ ਮਹਿਤਾ ਨੇ ਕਿਹਾ ਕਿ ਇਸ ਹਸਪਤਾਲ ਵਿਚ ਨਿਊਕਲੀਅਰ ਮੈਡੀਸਨ ਯੰਤਰਾਂ ਰਾਹੀਂ ਪਰਖ ਦੀ ਮੁਹਾਰਤ ਹੈ।

ਡਾ. ਮਹਿਤਾ ਨੇ ਦੱਸਿਆ ਕਿ ਅਤਿ-ਆਧੁਨਿਕ ਯੰਤਰਾਂ ਗਾਮਾ ਕੈਮਰਾ (ਸਪੈਕਟ) ਅਤੇ ਮਲਟੀ ਸਲਾਈਸ ਪੀਈਟੀ (ਪੈਟ)/ਸੀ ਟੀ ਸਕੈਨਰਾਂ ਦੀ ਮਦਦ ਨਾਲ ਨਿਊਕਲੀਅਰ ਮੈਡੀਸਨ ਤਕਨੀਕ ਰਾਹੀਂ ਬੀਮਾਰੀ ਦੀ ਸਹੀ ਪਰਖ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਨਿਊਕਲੀਅਰ ਮੈਡੀਸਨ ਯੰਤਰਾਂ ਰਾਹੀਂ ਸਰੀਰਕ ਅੰਗਾਂ ਵਿਚ ਕਿਸੇ ਕਿਸਮ ਦੇ ਵਿਕਾਰ ਜਾਂ ਵਿਗਾੜ ਦਾ ਸਹੀ ਪਤਾ ਲੱਗ ਜਾਂਦਾ ਹੈ।




ਡਾ. ਮਹਿਤਾ ਨੇ ਦੱਸਿਆ ਕਿ ਨਿਊਕਲੀਅਰ ਮੈਡੀਸਨ ਪ੍ਰੀਖਣ ਸਰਲ ਅਤੇ ਸੁਰਖਿਅਤ ਹੈ ਤੇ ਇਸ ਵਾਸਤੇ ਬਹੁਤ ਉਚੇਚ ਜਾਂ ਤਰੱਦਦ ਨਹੀਂ ਕਰਨਾ ਪੈਂਦਾ। ਇਸ ਨਾਲ ਤਜਰਬੇਕਾਰ ਡਾਕਟਰ ਬੀਮਾਰੀ ਦਾ ਸਹੀ ਪਤਾ ਲਗਾ ਕੇ ਸਹੀ ਇਲਾਜ ਸ਼ੁਰੂ ਕਰ ਸਕਦੇ ਹਨ।

ਇਸ ਨਵੀਂ ਤਕਨੋਲੋਜੀ ਬਾਰੇ ਵਿਸਥਾਰ ਵਿਚ ਦਸਦਿਆਂ ਡਾ. ਮਹਿਤਾ ਨੇ ਕਿਹਾ ਕਿ ਇਸ ਨਾਲ ਸੈਂਕੜੇ ਕਿਸਮ ਦੀਆਂ ਬੀਮਾਰੀਆਂ ਦਾ ਸਹੀ ਪਤਾ ਲਗਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਬਹੁਤ ਹੀ ਸੂਖਮ ਅਤੇ ਬਾਰੀਕਬੀਨੀ ਨਾਲ ਪਤਾ ਲੱਗ ਸਕਦਾ ਹੈ, ਜਿਸ ਨਾਲ ਡਾਕਟਰ ਸਹੀ ਇਲਾਜ ਕਰ ਸਕਦੇ ਹਨ।

No comments:


Wikipedia

Search results

Powered By Blogger