SBP GROUP

SBP GROUP

Search This Blog

Total Pageviews

Tuesday, December 21, 2021

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਰੋਟਰੀ ਕਲੱਬ ਰੂਪਨਗਰ ਵੱਲੋਂ ਸਪਾਂਸਰ ਕੀਤੇ ਰੋਟਰੈਕਟ ਕਲੱਬ ਦੀ ਸਥਾਪਨਾ

ਖਰੜ, 21 ਦਸਬੰਰ:ਰੋਟਰੀ ਕਲੱਬ ਰੂਪਨਗਰ ਵੱਲੋਂ ਸਪਾਂਸਰ ਕੀਤੇ ਗਏ ਰੋਟਰੈਕਟ ਕਲੱਬ ਦੀ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸਥਾਪਨਾ ਕੀਤੀ ਗਈ।

ਕਲੱਬ ਦੇ ਸਥਾਪਨਾ ਸਮਾਰੋਹ ਵਿੱਚ ਪੰਜਾਬ ਇੰਫਰਾਸਟਰੱਕਚਰ ਰੈਗੂਲੇਟਰੀ ਅਥਾਰਟੀ (ਪੀਆਈਆਰਏ) ਦੇ ਮੈਂਬਰ, ਰੋਟਰੀ ਦੇ ਪੀਡੀਜੀ ਇੰਜ਼ ਮਨਮੋਹਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਰੋਟਰੀ ਦੇ ਪੀਡੀਜੀ ਡਾ: ਆਰ.ਐਸ. ਪਰਮਾਰ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ.ਡਾ. ਪਰਵਿੰਦਰ ਸਿੰਘ ਅਤੇ ਰੋਟਰੀ ਰੂਪਨਗਰ ਦੇ ਪ੍ਰਧਾਨ ਆਰਟੀਐਨ ਐਡਵੋਕੇਟ ਹਰਸਿਮਰ ਸਿੰਘ ਸਿੱਟਾ,ਜੋ ਕਿ ਪੰਜਾਬ ਦੇ ਸਹਾਇਕ ਐਡਵੋਕੇਟ ਜਨਰਲ ਹਨ, ਨੇ ਸਾਂਝੇ ਤੌਰ ’ਤੇ ਕੀਤੀ। ਪੀਡੀਜੀ ਇੰਜ਼ ਮਨਮੋਹਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਰੋਟਰੀ ਦੇ ਪਰਿਪੇਖ ਵਿੱਚ ਇੱਕ ਨੇਤਾ ਦੀ ਅਸਲ ਪਰਿਭਾਸ਼ਾ ਬਾਰੇ ਦੱਸਿਆ ਅਤੇ ਨੌਜਵਾਨਾਂ ਨੂੰ ਰੋਟਰੈਕਟ ਕਲੱਬਾਂ ਰਾਹੀਂ ਰੋਟਰੀ ਲਹਿਰ ਨਾਲ ਜੁੜਕੇ ਸਮਾਜ ਵਿੱਚ ਚੰਗਾ ਕੰਮ ਕਰਨ ਦਾ ਸੱਦਾ ਦਿੱਤਾ। 


ਉਨ੍ਹਾਂ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਯੂਨੀਵਰਸਿਟੀ ਦੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਰੋਟਰੈਕਟ ਰਾਹੀਂ ਰੋਟਰੀ ਨਾਲ ਆਪਣਾ ਨਾਮ ਦਰਜ ਕਰਵਾਇਆ ਜਾਵੇ, ਜੋ ਦੱਬੇ-ਕੁਚਲੇ ਲੋਕਾਂ ਦੀ ਸਮਾਜ ਸੇਵਾ ਕਰ ਸਕਣ। ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਦੀ ਮੁਖੀ ਅੰਸ਼ੂ ਗਾਬਾ ਮਾਸਟਰ ਆਫ਼ ਸੈਰੇਮਨੀ ਸਨ। ਸਮਾਗਮ ਦੌਰਾਨ ਹਾਜ਼ਰ ਮਹਿਮਾਨਾਂ ਨੇ ਨਵੇਂ ਬਣੇ ਰੋਟਰੈਕਟ ਕਲੱਬ ਦੇ ਪਹਿਲੇ ਪ੍ਰਧਾਨ ਰੋਟਰੈਕਟਰ ਪੱਲਵੀ ਕੌਸ਼ਲ ਨੂੰ ਕਾਲਰ ਸਜਾਇਆ ਅਤੇ ਬੋਰਡ ਦੇ ਸਾਰੇ ਮੈਂਬਰਾਂ ਨੂੰ ਰੋਟਰੈਕਟ ਲੈਪਲ ਪਿੰਨ ਲਗਾਇਆ।ਪੀਪੀ ਆਰ.ਟੀ.ਐਨ.ਪ੍ਰੋ.ਬੀ.ਐਸ.ਸਤਿਆਲ, ਰਜਿਸਟਰਾਰ ਆਰ.ਬੀ.ਯੂ. ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਰੋਟਰੀ ਅਤੇ ਰੋਟਰੈਕਟ ਕਲੱਬ ਦੇ ਉਦੇਸ਼ਾਂ ਬਾਰੇ ਦੱਸਿਆ। ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਆਪਣੇ ਤੌਰ ’ਤੇ ਅਤੇ ਯੂਨੀਵਰਸਿਟੀ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਵੱਲੋਂ ਆਏ ਪਤਵੰਤਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਰੋਟਰੈਕਟ ਮੈਂਬਰ ਬਣਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ।

ਇਸ ਦੌਰਾਨ ਰੋਟਰੀ ਰੂਪਨਗਰ ਦੇ ਪ੍ਰਧਾਨ ਹਰਸਿਮਰ ਸਿੰਘ ਸਿੱਟਾ ਨੇ ਹਾਜ਼ਰੀਨ ਨੂੰ ਰੋਟਰੀ ਰੂਪਨਗਰ ਵੱਲੋਂ ਸ਼ੁਰੂ ਕੀਤੇ ਗਏ ਕਮਿਊਨਿਟੀ ਸੇਵਾ ਪ੍ਰੋਜੈਕਟਾਂ ਅਤੇ ਰੋਟਰੀ ਦੇ ਸਾਲ 2021-22 ਲਈ ਆਰਆਈ ਦੇ ਥੀਮ ‘ਸਰਵ ਟੂ ਚੇਂਜ ਲਾਈਵਜ਼’ ਬਾਰੇ ਜਾਣਕਾਰੀ ਦਿੱਤੀ।

ਡੀਆਰਸੀਸੀ ਆਰਟੀਐਨ ਮੋਹਿਤ ਸਿੰਗਲਾ ਨੇ ਜਲਦੀ ਹੀ ਯੂਨੀਵਰਸਿਟੀ ਕੈਂਪਸ ਵਿੱਚ ਰੋਟਰੈਕਟ ਬਾਰੇ ਇੱਕ ਓਰੀਐਂਟੇਸ਼ਨ ਸੈਮੀਨਾਰ ਕਰਵਾਉਣ ਦਾ ਵੀ ਐਲਾਨ ਕੀਤਾ।

ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਫੈਸਰ ਡਾ.(ਸੀ.ਡੀ.ਆਰ.) ਅਵਿਕਸ਼ਿਤ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ।

No comments:


Wikipedia

Search results

Powered By Blogger