SBP GROUP

SBP GROUP

Search This Blog

Total Pageviews

Sunday, December 19, 2021

ਪਿੰਡ ਮਾਣਕਪੁਰ ਕੱਲਰ ਵਿਖੇ ਕਬੱਡੀ ਟੂਰਨਾਮੈਂਟ ਹੋਇਆ ਸੰਪੂਰਨ ਵਿਸ਼ੇਸ਼ ਤੌਰ ਤੇ ਪਹੁੰਚੇ ਰਣਜੀਤ ਸਿੰਘ ਗਿੱਲ

ਖਰੜ,19 ਦਿਸੰਬਰ : ਕਿਸਾਨੀ ਮੋਰਚੇ ਨੂੰ ਸਮਰਪਿਤ ਯੁਵਕ ਸੇਵਾਵਾਂ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਮਾਣਕਪੁਰ ਕੱਲਰ (ਮੋਹਾਲੀ) ਵਲੋਂ ਕਰਾਏ ਗਏ ਕਬੱਡੀ ਮਹਾਂਕੁੰਭ ਦਾ ਅੱਜ ਫਾਈਨਲ ਮੈਚ ਬਰਸਾਲਪੁਰ ਅਤੇ ਧਨੌਰੀ ਦੀ ਟੀਮ ਵਿਚ ਖੇਡਿਆ ਗਿਆ ਜਿਸ ਵਿੱਚ ਬਰਸਾਲਪੁਰ  ਟੀਮ ਜੇਤੂ ਰਹੀ। 


ਇਸ ਕਬੱਡੀ ਟੂਰਨਾਮੇਂਟ ਵਿੱਚ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ। ਰਣਜੀਤ ਸਿੰਘ ਗਿੱਲ ਨੇ ਕਬੱਡੀ ਖਿਡਾਰੀਆਂ ਨੂੰ ਮਿਲ ਕੇ ਓਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਯੁਵਕ ਸੇਵਾਵਾਂ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਮਾਣਕਪੁਰ ਕੱਲਰ ਵੱਲੋਂ ਰਣਜੀਤ ਗਿੱਲ ਅਤੇ ਨਾਲ ਪਹੁੰਚੀ ਸਾਰੀ ਅਕਾਲੀ-ਬਹੁਜਨ ਲੀਡਰਸ਼ਿਪ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ

No comments:


Wikipedia

Search results

Powered By Blogger