SBP GROUP

SBP GROUP

Search This Blog

Total Pageviews

Sunday, December 19, 2021

ਹਿਮਾਚਲੀ ਜਨਹਿਤ ਮਹਾਸਭਾ ਦੇ ਸਾਲਾਨਾ ਸਮਾਰੋਹ ਵਿੱਚ ਪੁੱਜੇ ਰਾਣਾ ਗਿੱਲ

ਖਰੜ, 19 ਦਿਸੰਬਰ : ਹਿਮਾਚਲੀ ਜਨਹਿੱਤ ਮਹਾਸਭਾ ਵੱਲੋਂ ਸਾਲਾਨਾ ਪ੍ਰੋਗਰਾਮ ਰਾਮ ਭਵਨ ਖਰਡ਼ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਰੂਪ ਵਿੱਚ ਖਰੜ ਹਲਕੇ ਤੋਂ  ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਰਾਣਾ ਗਿੱਲ ਨੇ ਹਿਮਾਚਲੀ ਜਨਹਿੱਤ ਮਹਾਂਸਭਾ ਦੇ ਪ੍ਰਧਾਨ ਜਗਦੀਪ ਪਟਿਆਲ,  ਉਪ ਪ੍ਰਧਾਨ ਸ਼ਾਮ ਲਾਲ ਸ਼ਾਸਤਰੀ, ਜਨਰਲ ਸਕੱਤਰ ਪ੍ਰਿਥਵੀ ਰਾਜ ਸ਼ੁਕਲਾ ਨੂੰ ਇਸ ਸਾਲਾਨਾ ਪ੍ਰੋਗਰਾਮ ਦੀ ਵਧਾਈ ਦਿੱਤੀ। 


ਇਸ ਮੌਕੇ ਤੇ  ਹਿਮਾਚਲੀ ਜਨਹਿੱਤ ਮਹਾਂਸਭਾ ਵੱਲੋਂ ਰਾਣਾ ਰਣਜੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਰਾਣਾ ਗਿੱਲ ਨਾਲ ਖਰੜ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ, ਸਰਕਲ ਪ੍ਰਧਾਨ ਖਰੜ ਬਲਕਾਰ ਸਿੰਘ ਬੱਬੂ , ਕੌਂਸਲਰ ਮਾਨ ਸਿੰਘ ਸੈਣੀ ਅਤੇ ਸਮੁੱਚੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਮੌਜੂਦ ਰਹੀ। ਇਸ ਪ੍ਰੋਗਰਾਮ ਵਿਚ  ਸੁਜਾਨਪੁਰ ਹਿਮਾਚਲ ਪ੍ਰਦੇਸ਼ ਦੇ ਵਿਧਾਇਕ ਰਜਿੰਦਰ ਰਾਣਾ ਵੀ ਮੌਜੂਦ ਰਹੇ

No comments:


Wikipedia

Search results

Powered By Blogger