ਆਨੰਦਪੁਰ ਸਾਹਿਬ , 18 ਦਸੰਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਇਲਾਕੇ ਉਘੇ ਕਿਸਾਨ
ਆਗੂ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਡਾਇਰੈਕਟਰ ਜਸਪਾਲ ਸਿੰਘ ਆਪਣੇ
ਸਾਥੀਆਂ ਨਾਲ 'ਆਪ' ਵਿੱਚ ਸ਼ਾਮਲ ਹੋ ਗਏੇ। ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਿਹਤ
ਮੰਤਰੀ ਸਤਿੰਦਰ ਜੈਨ ਅਤੇ ਹਲਕਾ ਇੰਚਾਰਜ ਹਰਜੋਤ ਬੈਂਸ ਨੇ ਕਿਸਾਨ ਆਗੂ ਜਸਪਾਲ ਸਿੰਘ ਦਾ
ਰਸਮੀ ਤੌਰ 'ਤੇ ਪਾਰਟੀ 'ਚ ਸਵਾਗਤ ਕੀਤਾ। ਜਸਪਾਲ ਸਿੰਘ ਢਾਹੇ ਅਤੇ ਹੋਰ ਸਾਥੀਆਂ ਨੇ
ਵਿਸਵਾਸ ਦਿੱਤਾ ਕਿ ਉਹ ਖੁਦ ਤੇ ਉਹਨਾਂ ਦੇ ਸਾਥੀ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਜਿਤਾ
ਕੇ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਾਣਗੇ।
ਆਮ ਆਦਮੀ ਪਾਰਟੀ 'ਚ ਇਸ ਮੌਕੇ ਜਸਪਾਲ ਸਿੰਘ ਢਾਹੇ ਸਮੇਤ ਅਮਰੀਕ ਸਿੰਘ ਢੇਰ ਮੋਜੂਦਾ ਪੰਚ
ਢੇਰ ਭਗਵੰਤ ਸਿੰਘ ਅਟਵਾਲ ਥਲੂਹ ਤੋਂ ਗੁਰਤੇਜ ਸਿੰਘ, ਸੰਤੋਖ ਸਿੰਘ ਧਾਲੀਵਾਲ ਯੂ. ਏ. ਈ,
ਕਰਨੈਲ ਸਿੰਘ ਢਾਹੇ ਯੂ. ਏ. ਈ ਅਤੇ ਆਪਣੇ ਕਈ ਹੋਰ ਸਾਥੀਆਂ ਸਮੇਤ ਵੱਡੀ ਤਦਾਦ ਦੇ ਵਿੱਚ
ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਏ। ਇਸ ਮੋਕੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ
ਹਰਮਿੰਦਰ ਸਿੰਘ ਢਾਹੇ ਜਲਿਾ ਸਕੱਤਰ ਰਾਮ ਕੁਮਾਰ ਮੁਕਾਰੀ , ਸੀਨੀਅਰ ਆਗੂ ਬਾਬੂ ਚਮਨ ਲਾਲ,
ਜਸਬੀਰ ਰਾਣਾ,ਸੋਹਣ ਸਿੰਘ ਨਿਕੂਵਾਲ, ਬਲਾਕ ਪ੍ਰਧਾਨ ਨੰਗਲ ਸਤੀਸ ਚੋਪੜਾ, ਹਲਕਾ ਯੂਥ
ਪ੍ਰਧਾਨ ਪੰਡਿਤ ਰੋਹਿਤ ਕਾਲੀਆ, ਜਲਿਾ ਮਹਿਲਾ ਪ੍ਰਧਾਨ ਊਸਾ ਰਾਣੀ, ਕੇਸਰ ਸੰਧੂ, ਜਸਵਿੰਦਰ
ਸਿੰਘ ਜੱਸੂ, ਬਿੱਲਾ ਮਹਿਲਵਾਂ, ਸਤਨਾਮ ਭੱਠਲ ਮੋਜੋਵਾਲ, ਅਮਰੀਕ ਗੱਗ, ਗੁਰਮੀਤ ਢੇਰ,
ਅਤੇ ਸੈਂਕੜੇ ਪਾਰਟੀ ਦੇ ਵਰਕਰ ਮੋਜੂਦ ਸਨ।
Menu Footer Widget
SBP GROUP
Search This Blog
Total Pageviews
Friday, December 17, 2021
ਉਘੇ ਕਿਸਾਨ ਆਗੂ ਜਸਪਾਲ ਸਿੰਘ ਢਾਹੇ 'ਆਪ' 'ਚ ਹੋਏ ਸ਼ਾਮਲ
Subscribe to:
Post Comments (Atom)
Wikipedia
Search results

No comments:
Post a Comment