SBP GROUP

SBP GROUP

Search This Blog

Total Pageviews

Wednesday, April 20, 2022

ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਹਿਣਗੇ ਸੇਵਾ ਕੇਂਦਰ : ਡਿਪਟੀ ਕਮਿਸ਼ਨਰ

ਐਸ.ਏ.ਐਸ ਨਗਰ 20 ਅਪ੍ਰੈਲ : ਸੇਵਾ ਕੇਂਦਰਾਂ ‘ਚ ਆਮ ਜਨਤਾ ਦੀ ਸਹੂਲਤ ਨੂੰ ਵੇਖਦੇ ਹੋਏ ਕੰਮ ਕਾਜ ਅਤੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਸ਼ਨੀਵਾਰ ,ਐਤਵਾਰ  ਨੂੰ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਆਮ ਜਨਤਾ ਨੂੰ ਸੇਵਾਵਾ ਮੁਹੱਇਆ ਕਰਵਾਉਣ ਲਈ  ਖੁੱਲੇ ਰਹਿਣਗੇ |

          ਉਨ੍ਹਾਂ ਦੱਸਿਆ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਕੁੱਲ 15 ਸੇਵਾ ਕੇਂਦਰ ਚੱਲ ਰਹੇ ਹਨ, ਜਿਹਨਾਂ ਵਿੱਚ ਸ਼ਹਿਰੀ ਸੇਵਾ ਕੇਂਦਰ ਤਹਿਸੀਲ ਪੱਧਰ ਤੇ 12 ਅਤੇ ਪਿੰਡਾਂ ਵਿੱਚ 3 ਸੇਵਾ ਕੇਂਦਰ ਹਨ | ਸੇਵਾ ਕੇਂਦਰਾਂ ਵਲੋ 24 ਵਿਭਾਗਾ ਦੀਆਂ 375 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ |


   ਸ੍ਰੀ ਤਲਵਾੜ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਪ੍ਰਸਾਸਨਿਕ ਸਹੂਲਤਾ ਉਪਲਬਧ  ਕਰਵਾਉਣ ਲਈ ਇਹ ਸੇਵਾ ਕੇਂਦਰ ਸਹਾਈ ਸਿੱਧ ਹੋ ਰਹੇ ਹਨ। ਕੰਮਕਾਜੀ ਵਿਅਕਤੀ ਅਕਸਰ ਹੀ ਸੇਵਾ ਕੇਂਦਰਾਂ ਨੂੰ ਸ਼ਨੀਵਾਰ ਅਤੇ ਐਤਵਾਰ ਖੋਲ੍ਹਣ ਦੀ ਮੰਗ ਕਰਦੇ ਹਨ, ਕਿਉਕਿ ਉਨ੍ਹਾਂ ਨੂੰ ਆਪਣੇ ਕੰਮਕਾਰ ਲਈ ਛੁੱਟੀ ਲੈਣੀ ਪੈਂਦੀ ਹੈ। ਆਮ ਲੋਕਾਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ।

No comments:


Wikipedia

Search results

Powered By Blogger