SBP GROUP

SBP GROUP

Search This Blog

Total Pageviews

Wednesday, April 20, 2022

ਐਸ.ਡੀ.ਐਮ ਮੋਹਾਲੀ ਵੱਲੋਂ ਅਸਟਾਮ ਫਰੋਸ਼ਾ ਨਾਲ ਮੀਟਿੰਗ

ਐਸ.ਏ.ਐਸ ਨਗਰ 20 ਅਪ੍ਰੈਲ : ਡਿਪਟੀ ਕਮਿਸ਼ਨਰ ਦੇ ਨਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸ਼੍ਰੀ ਹਰਬੰਸ ਸਿੰਘ ਐਸ.ਡੀ.ਐਮ ਮੋਹਾਲੀ ਵੱਲੋਂ ਅਸਟਾਮ ਫਰੋਸ਼ਾ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਅਸਟਾਮ ਫਰੋਸ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਨਵੀਆਂ ਹਦਾਇਤਾਂ ਦੀ ਸਖਤੀ ਨਾਲ ਅਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਵਾਧੂ ਜਾਣਕਾਰੀ ਦਿੰਦੇ ਹੋਏ  ਐਸ.ਡੀ.ਐਮ ਮੋਹਾਲੀ ਨੇ ਦਸਿਆ ਕਿ ਅਸਟਾਮ ਫਰੋਸ਼ਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਨੂੰ ਅਸਟਾਮ ਲੈਣ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਤੋਂ ਕਿਸੇ ਕਿਸਮ ਦਾ ਕੋਈ ਵਾਧੂ ਚਾਰਜ ਨਾ ਵਸੂਲਿਆ ਜਾਵੇ। ਇਸ ਸਬੰਧੀ ਮਿਲੀ ਕਿਸੇ ਵੀ ਸ਼ਿਕਾਇਤ ਤੇ ਤੁਰੰਤ ਅਮਲ ਕਰਦਿਆਂ ਸਬੰਧਤ ਅਸਟਾਮ ਫਰੋਸ਼ਾਂ ਦਾ ਲਾਇਸੰਸ ਰੱਦ ਕੀਤਾ ਜਾਵੇਗਾ


ਇਸਦੇ ਨਾਲ ਹੀ ਅਸਟਾਮ ਫਰੋਸ਼ਾਂ ਨੂੰ ਇਹ ਨਿਰਦੇਸ਼ ਵੀ ਦਿਤੇ ਗਏ ਕਿ ਉਹ ਆਪਣੀ ਕੰਮ ਵਾਲੀ ਥਾਂ ਤੇ ਸਾਈਨ ਬੋਰਡ ਲਗਾ ਕੇ ਅਸਟਾਮ ਫਰੋਸ਼ਾਂ ਦੀ ਉਪਲਬੱਧਤਾ ਬਾਰੇ ਮੁਕੰਮਲ ਜਾਣਕਾਰੀ ਨੂੰ ਨਸ਼ਰ ਕਰਨਗੇ। ਅਸਟਾਮ ਫਰੋਸ਼ਾ ਨੂੰ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਆਪਣੀ ਡਿਊਟੀ ਨਿਭਾਉਣ ਦੇ ਸਖਤੀ ਨਾਲ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

No comments:


Wikipedia

Search results

Powered By Blogger