SBP GROUP

SBP GROUP

Search This Blog

Total Pageviews

Monday, May 30, 2022

ਭਾਰਤ ਸਰਕਾਰ ਵੱਲੋਂ ਯੋਗ ਲਾਭਪਾਤਰੀਆਂ ਨੂੰ ਪਿੰਡਾਂ ਵਿਚ ਪੱਕੇ ਮਕਾਨ ਬਣਾਉਣ ਲਈ 1 ਲੱਖ 20 ਹਜ਼ਾਰ ਰੁਪਏ ਦਾ ਮਿਲੇਗਾ ਲਾਭ :ਵਧੀਕ ਡਿਪਟੀ ਕਮਿਸ਼ਨਰ (ਵ)

 ਐਸ.ਏ.ਐਸ.ਨਗਰ, 30 ਮਈ : ਗ੍ਰਾਮੀਣ ਮੰਤਰਾਲਾ ਭਾਰਤ ਸਰਕਾਰ ਦੁਆਰਾ ਕਰਵਾਏ ਗਏ ਸਮਾਜਿਕ ,ਆਰਥਿਕ ਅਤੇ ਜਾਤੀ ਜਨਗਣਨਾ-2011 (ਐਸਈਸੀਸੀ-2011) ਦੇ ਸਰਵੇ ਅਨੁਸਾਰ ਜ਼ਿਲ੍ਹਾ   ਐਸ.ਏ.ਐਸ ਨਗਰ ਦੇ ਪਿੰਡਾਂ ਵਿੱਚ ਪੀ.ਐਮ.ਏ.ਵਾਈ (ਜੀ) ਤਹਿਤ ਸ਼ਨਾਖਤ ਕੀਤੇ ਗਏ ਪਰਿਵਾਰਾਂ ਦੀ ਪਿੰਡਾਂ ਦੀਆਂ   ਗ੍ਰਾਮ ਸਭਾਵਾਂ ਵਿੱਚ   ਲਾਭਪਾਤਰੀਆਂ ਨੂੰ ਯੋਗ ਕਰਾਰ ਦਿੱਤਾ ਗਿਆ।



ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ  (ਵ) ਸ੍ਰੀ ਅਮਰਦੀਪ ਸਿੰਘ ਗੁਜਰਾਲ  ਨੇ ਦੱਸਿਆ ਕਿ   ਭਾਰਤ ਸਰਕਾਰ ਵੱਲੋਂ ਇਸ ਸਕੀਮ ਅਧੀਨ ਪਿੰਡਾਂ ਵਿਚ ਪੱਕੇ ਮਕਾਨ ਬਣਾਉਣ ਲਈ  1,20,000/- ਰੁਪਏ ਪ੍ਰਤੀ ਘਰ ਲਾਭਪਾਤਰੀ ਨੂੰ ਦਿੱਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਇਹ ਰਕਮ 3 ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਵਜੋਂ ਕੁੱਲ ਰਾਸ਼ੀ ਦਾ 25 ਫੀਸਦੀ ਭਾਵ  30,000/- ਰੁਪਏ ਕੰਧਾਂ ਖੜੀਆਂ ਕਰਨ ਤੱਕ ਦਿੱਤਾ ਜਾਣਾ ਹੈ, ਦੂਸਰੀ ਕਿਸ਼ਤ ਵਿੱਚ ਕੁੱਲ ਰਾਸ਼ੀ ਦਾ 60 ਫੀਸਦੀ 72,000/- ਰੁਪਏ ਜੋ ਕੇ ਲੈਂਟਰ ਲਈ ਹੋਵੇਗਾ   ਅਤੇ ਤੀਜੀ ਕਿਸ਼ਤ 15 ਫੀਸਦੀ 18,000/- ਰੁਪਏ ਮਕਾਨ ਦੀ ਤਿਆਰੀ ਲਈ ਦਿੱਤੇ ਜਾਣੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਲਾਭਪਾਤਰੀ ਨੂੰ 90 ਦਿਨ ਦੀ ਦਿਹਾੜੀ ਵੀ ਦਿੱਤੀ ਜਾਣੀ ਹੈ ਅਤੇ ਮਗਨਰੇਗਾ ਅਧੀਨ 12,000/- ਰੁਪਏ ਟਾਈਲਟ ਲਈ ਦਿੱਤੇ ਜਾਣੇ ਹਨ।  


ਸ੍ਰੀ ਗੁਜਰਾਲ ਨੇ ਕਿਹਾ ਕਿ ਸਾਲ 2019-20 ਦੌਰਾਨ ਪੀ.ਐਮ.ਏ.ਵਾਈ (ਜੀ) ਸਕੀਮ ਅਧੀਨ ਜਿਲ੍ਹਾਂ ਐਸ.ਏ.ਐਸ.ਨਗਰ ਦੇ ਕੁੱਲ 660 ਯੋਗ ਲਾਭਪਾਤਰੀਆਂ ਦੇ ਘਰ ਮੁਕੰਮਲ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਸਾਲ 2021-22 ਦੌਰਾਨ ਮਿਲੇ 562 ਯੋਗ ਲਾਭਪਾਤਰੀਆਂ ਦੇ ਟਾਰਗੇਟ ਨੂੰ ਜਲਦ ਹੀ ਮੁਕੰਮਲ ਕਰ ਦਿੱਤਾ ਜਾਵੇਗਾ।

No comments:


Wikipedia

Search results

Powered By Blogger