SBP GROUP

SBP GROUP

Search This Blog

Total Pageviews

Wednesday, May 4, 2022

ਮੋਹਾਲੀ ਮਾਰਕਿਟ ਕਮੇਟੀ ਹੋਂਦ ਵਿੱਚ ਆਈ : ਐਸ.ਡੀ.ਐਮ. ਮੋਹਾਲੀ

·ਪੰਜਾਬ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ

ਐਸ.ਏ.ਐਸ. ਨਗਰ, 04 ਮਈ : ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਤੇ ਇਸੇ ਲੜੀ ਤਹਿਤ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ 73 ਪਿੰਡਾਂ 'ਤੇ ਅਧਾਰਤ ਮਾਰਕਿਟ ਕਮੇਟੀ ਮੋਹਾਲੀ ਹੋਂਦ ਵਿੱਚ ਆ ਗਈ ਹੈ, ਜਿਸ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ਮਾਰਕਿਟ ਕਮੇਟੀ ਵਿੱਚ ਸ਼ਾਮਲ 73 ਪਿੰਡਾਂ ਤੋਂ ਇਲਾਵਾ ਅਨਾਜ ਮੰਡੀ ਸਨੇਟਾ ਅਤੇ ਭਾਗੋਮਾਜਰਾ ਪਹਿਲਾਂ ਖਰੜ ਮਾਰਕਿਟ ਕਮੇਟੀ ਵਿੱਚ ਸ਼ਾਮਲ ਸਨ।



     ਇਹ ਜਾਣਕਾਰੀ ਐਸ.ਡੀ.ਐਮ. ਮੋਹਾਲੀ ਸ੍ਰੀ ਹਰਬੰਸ ਸਿੰਘ ਵੱਲੋਂ ਨਵੀਂ ਬਣੀ ਮਾਰਕਿਟ ਕਮੇਟੀ ਮੋਹਾਲੀ ਦਾ ਬਤੌਰ ਪ੍ਰਬੰਧਕ ਚਾਰਜ ਸੰਭਾਲਦਿਆ ਦਿੱਤੀ ਗਈ ।  ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮਾਰਕਿਟ ਕਮੇਟੀ ਬਣਨ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਦੱਸਿਆ ਕਿ ਮੋਹਾਲੀ ਸ਼ਹਿਰ ਦੀਆਂ ਸਮੂਹ ਕਿਸਾਨ ਮੰਡੀਆਂ ਜੋ ਕਿ ਖਰੜ ਅਧੀਨ ਸਨ ਹੁਣ ਉਹ ਵੀ ਨਵੀਂ ਬਣੀ ਮੋਹਾਲੀ ਮਾਰਕਿਟ ਕਮੇਟੀ ਅਧੀਨ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ।   ਉਨ੍ਹਾਂ ਕਿਹਾ ਕਿ ਸਬੰਧਤ 73 ਪਿੰਡਾਂ ਤੋਂ ਇਲਾਵਾ ਅਨਾਜ ਮੰਡੀ ਸਨੇਟਾਂ ਨੂੰ ਪਹਿਲ ਦੇ ਆਧਾਰ ਤੇ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।


ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਇੰਦਰਜੀਤ ਸਿੰਘ , ਲੇਖਾਕਾਰ ਕੁਲਬੀਰ ਸਿੰਘ ਅਤੇ ਪਲਵਿੰਦਰ ਸਿੰਘ ਹਾਜ਼ਰ ਸਨ।

No comments:


Wikipedia

Search results

Powered By Blogger