SBP GROUP

SBP GROUP

Search This Blog

Total Pageviews

Thursday, June 16, 2022

ਤੀਜੀ ਕਮਾਂਡੋ ਬਟਾਲੀਅਨ ਦਾ 30ਵਾਂ ਸਥਾਪਨਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

 ਐਸ.ਏ.ਐਸ. ਨਗਰ, 16 ਜੂਨ : ਅੱਜ ਕਮਾਂਡੋਂ ਕੰਪਲੈਕਸ ਫੇਜ਼-11 ਐਸ.ਏ.ਐਸ. ਨਗਰ ਵਿਖੇ ਤੀਜੀ ਕਮਾਂਡੋ ਬਟਾਲੀਅਨ ਦਾ 30ਵਾਂ ਸਥਾਪਨਾ ਦਿਵਸ ਸ਼੍ਰੀ ਰਾਕੇਸ਼ ਕੌਸ਼ਲ, ਆਈ.ਪੀ.ਐਸ., ਕਮਾਂਡੈਂਟ, ਤੀਜੀ ਕਮਾਂਡੋ ਬਟਾਲੀਅਨ ਦੀ ਰਹਿਨੁਮਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਤੁੱਲ ਸੋਨੀ, ਪੀਪੀਐਸ, ਡੀ.ਐਸ.ਪੀ./ਐਡਜੂਟੈਂਟ, ਤੀਜੀ ਕਮਾਂਡੋ ਬਨ: ਵੱਲੋਂ ਗਾਰਦ ਦੀ ਟੁੱਕੜੀ ਪਾਸੋਂ ਸਲਾਮੀ ਲਈ ਗਈ ਅਤੇ ਝੰਡਾ ਲਹਿਰਾਇਆ ਗਿਆ। ਇਸ ਤੋਂ ਇਲਾਵਾ ਬਟਾਲੀਅਨ ਦੇ ਅਧਿਕਾਰੀ/ਕਰਮਚਾਰੀਆਂ ਵੱਲੋਂ ਸ਼ਹੀਦ ਹੋਏ ਅਧਿਕਾਰੀ/ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।



ਜ਼ਿਕਰਯੋਗ ਹੈ ਕਿ ਤੀਜੀ ਕਮਾਂਡੋ ਬਟਾਲੀਅਨ ਦੇ 01 ਕਮਾਂਡੈਂਟ ਰੈਂਕ ਦੇ ਅਧਿਕਾਰੀ ਸ਼੍ਰੀ ਜੀ.ਐਸ. ਸ਼ਾਹੀ ਅਤੇ 05 ਜਵਾਨ ਆਂਧਰਾ ਪ੍ਰਦੇਸ਼ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਨੈਕਸਲਾਈਟ ਅੱਤਵਾਦੀਆਂ ਵੱਲੋਂ ਲਗਾਏ ਗਏ ਐਮਬੂਸ਼ ਦੌਰਾਨ ਹੋਏ ਬੰਬ ਬਲਾਸਟ ਵਿੱਚ ਸ਼ਹੀਦ ਹੋ ਗਏ ਸਨ। ਮੌਜੂਦਾ ਸਮੇਂ ਤੀਜੀ ਕਮਾਂਡੋ ਬਟਾਲੀਅਨ ਮੁੱਖ ਮੰਤਰੀ ਪੰਜਾਬ ਦੀ ਸੁਰੱਖਿਆ ਡਿਊਟੀ ਵਿੱਚ ਸੇਵਾ ਨਿਭਾ ਰਹੀ ਹੈ।

No comments:


Wikipedia

Search results

Powered By Blogger