SBP GROUP

SBP GROUP

Search This Blog

Total Pageviews

Wednesday, June 15, 2022

ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਇਕ ਮਹੀਨਾ 'ਚ ਵੱਖ ਵੱਖ ਥਾਵਾਂ ਤੇ ਲਗਾਏ ਜਾਣਗੇ ਖੂਨਦਾਨ ਕੈਂਪ

 ਐਸ.ਏ.ਐਸ ਨਗਰ 15 ਜੂਨ :  ਅਮਿਤ ਤਲਵਾੜ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅਤੇ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਵਿਸਵਾਸ਼  ਫਾਊਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ।



ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਕਮਲੇਸ ਕੁਮਾਰ,ਸਕੱਤਰ, ਰੈੱਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਵਿਸਵ ਖੂਨਦਾਨ ਦਿਵਸ ਮੌਕੇ ਏ.ਡੀ.ਜੁਆਇਨਿੰਗ ਪੈਟਰੋਲ ਪੰਪ ਫੇਜ-11, ਮੁਹਾਲੀ ਅਤੇ ਅੰਬਾਲਾ-ਚੰਡੀਗੜ ਰੋਡ, ਜੀਰਕਪੁਰ ਵਿਖੇ ਮੈਟਰੋ ਸਟੋਰ ਦੇ ਬਾਹਰ  ਸਵੈ-ਇੱਛੁਕ ਖੂਨਦਾਨ ਕੈਂਪ ਲਗਾਏ ਗਏ ਹਨ ।

ਉਨ੍ਹਾਂ ਕਿਹਾ ਇਹ ਕੈਪ ਸਵੇਰੇ 10 ਵਜੇ ਤੋਂ ਸੁਰੂ ਹੋ ਕੇ ਸ਼ਾਮ 4 ਵਜੇ ਤਕ ਚੱਲੇ। ਉਨ੍ਹਾਂ ਦੱਸਿਆ ਬਲੱਡ ਬੈਂਕ ਪੀ.ਜੀ.ਆਈ ਚੰਡੀਗੜ ਵੱਲੋ 74  ਅਤੇ ਐਮ.ਕੇਅਰ ਬਲੱਡ ਸੈਟਰ, ਜੀਰਕਪੁਰ ਵੱਲੋਂ 77 ਯੂਨਿਟ ਇਕੱਠੇ ਕੀਤੇ ਗਏ। 


ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਰੈਡ ਕਰਾਸ ਸੰਸਥਾ ਵੱਲੋਂ 14 ਜੂਨ ਤੋਂ 14 ਜੁਲਾਈ ਤੱਕ ਵੱਧ ਤੋਂ ਵੱਧ ਖੂਨਦਾਨ ਕੈਪ ਲਗਾਏ ਜਾਣਗੇ ਤਾਂ ਕਿ ਕਿਸੇ ਵਿਅਕਤੀ ਨੂੰ ਖੂਨ ਦੀ ਕਮੀ ਨਾ ਰਹੇ।  ਉਨ੍ਹਾਂ ਕਿਹਾ ਖੂਨਦਾਨ ਕਰਕੇ ਅਸੀ ਲੋੜਵੰਦਾ ਦੀ ਜਾਨ ਬਚਾ ਸਕਦੇ ਹਾਂ। ਅੰਤ ਵਿੱਚ ਸਮੂਹ ਖੂਨਦਾਨੀਆ ਨੂੰ ਬੈਜ ਲਗਾਏ ਗਏ ਅਤੇ ਸਰਟੀਫਿਕੇਟ,ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਵਿਸਵਾਸ ਫਾਊਡੇਸ਼ਨ, ਮੋਹਨ ਲਾਲ ਸਿੰਗਲਾ ਅਤੇ ਹੋਰ ਸਮਾਜ ਸੇਵੀ ਹਾਜ਼ਰ ਸਨ ।

No comments:


Wikipedia

Search results

Powered By Blogger