Sunday, July 3, 2022

ਸਿੱਖ ਅਜਾਇਬ ਘਰ ਲਈ ਮੋਹਾਲੀ ਵਿੱਚ ਢੁੱਕਵੀਂ ਜਗ੍ਹਾ ਅਲਾਟ ਕਰਾਵਾਂਗੇ -ਬੱਬੀ ਬਾਦਲ

ਮੋਹਾਲੀ 03 ਜੁਲਾਈ : ਸਿੱਖ ਅਜਾਇਬ ਘਰ ਪਿੰਡ ਬਲੌਂਗੀ ਲਈ ਮੋਹਾਲੀ ਵਿੱਚ ਢੁੱਕਵੀਂ ਜਗ੍ਹਾ ਅਲਾਟ ਕਰਾਵਾਗੇ ਤਾਂ ਜ਼ੋ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ ਨਾਲ ਜਾਣੂੰ ਕਰਵਾਇਆ ਜਾ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸਿੱਖ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਵੱਲੋਂ ਬਲੌਂਗੀ ਪਿੰਡ ਵਿੱਚ ਚਲਾਏਂ ਜਾ ਰਹੇ ਸਿੱਖ ਅਜਾਇਬ ਘਰ ਦਾ ਮੁਆਇਨਾਂ ਕਰਦਿਆਂ ਆਖੇਂ । ਬੱਬੀ ਬਾਦਲ ਨੇ ਸਰਦਾਰ ਪਰਵਿੰਦਰ ਸਿੰਘ ਆਰਟਿਸਟ ਦੀ ਕਲਾਂ ਅਤੇ ਸਿੱਖ ਅਜਾਇਬ ਘਰ ਦੀ ਸਥਾਪਨਾ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਨਵੀਂ ਪੀੜ੍ਹੀ ਨੂੰ  ਅਜਾਇਬ ਘਰ ਆ ਕੇ ਸਿੱਖ ਕੌਮ ਵਿੱਚ ਹੋਈਆਂ ਕੁਰਬਾਨੀਆਂ ਬਾਰੇ ਸੇਧ ਮਿਲਦੀ ਹੈ।

 
 ਬੱਬੀ ਬਾਦਲ ਨੇ ਕਿਹਾ  ਕਿ ਪੰਥ ਦੀ ਤ੍ਰਾਸਦੀ ਹੈ ਕਿ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਪ੍ਰਫੁੱਲਿਤ ਵਿੱਚ  ਸਾਡੀਆਂ   ਸੰਸਥਾਵਾਂ ਅਤੇ ਹੁਣ ਤੱਕ ਦੀਆਂ ਸਰਕਾਰਾਂ ਨਾਕਾਮ ਸਾਬਿਤ ਹੋਈਆਂ ਹਨ। ਬੱਬੀ ਬਾਦਲ ਨੇ ਕਿਹਾ ਨੇ  ਸੁਸਾਇਟੀ ਦੇ ਮੈਂਬਰਾਂ ਅਤੇ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਯਕੀਨ ਦਿਵਾਇਆ ਕਿ ਉਹ ਬਹੁਤ ਜਲਦੀ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਨਾਲ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਸਿੱਖ ਅਜਾਇਬ ਘਰ ਦੀ ਮੌਜੂਦਾ ਜਮੀਨ ਨੂੰ ਪੱਕੇ ਤੌਰ ਤੇ ਅਲਾਟ ਕਰਵਾਉਣ ਲਈ ਯਤਨ ਕਰਨਗੇ।
ਇਸ ਮੌਕੇ ਉਨ੍ਹਾਂ ਨਾਲ ਬਹਾਦਰ ਸਿੰਘ ਗੋਸਲ, ਹਰਜਿੰਦਰ ਸਿੰਘ ਕਲੇਰ, ਹਰਭਜਨ ਸਿੰਘ, ਰਛਪਾਲ ਸਿੰਘ ਗਰੇਵਾਲ, ਜਸਵੰਤ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਬਿੰਦਰ ਸਿੰਘ, ਗੁਰਪਾਲ ਸਿੰਘ, ਹਰਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ ‌

No comments:

Post a Comment