SBP GROUP

SBP GROUP

Search This Blog

Total Pageviews

Friday, September 30, 2022

ਦੀਵਾਲੀ/ਗੁਰਪੁਰਬ ਦੇ ਮੌਕੇ ਤੇ ਆਰਜ਼ੀ ਪਟਾਖਿਆਂ ਦੀਆਂ ਦੁਕਾਨਾਂ ਲਗਾਉਣ ਲਈ ਆਰਜ਼ੀ ਲਾਇਸੰਸਾਂ ਦੇ ਡਰਾਅ 12 ਅਕਤੂਬਰ ਨੂੰ ਕੱਢੇ ਜਾਣਗੇ

ਐਸ.ਏ.ਐਸ ਨਗਰ 30 ਸਤੰਬਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਤੇ ਡਾਇਰੈਕਟਰ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ, ਚੰਡੀਗੜ ਵੱਲੋਂ ਜਾਰੀ ਕੀਤੀ ਦਿਸ਼ਾ ਨਿਰਦੇਸ਼ ਦੀ ਰੋਸ਼ਨੀ ਵਿੱਚ ਦੀਵਾਲੀ/ਗੁਰਪੁਰਬ ਦੇ ਮੌਕੇ ਤੇ ਆਰਜ਼ੀ ਪਟਾਖਿਆਂ ਦੀਆਂ ਦੁਕਾਨਾਂ ਲਗਾਉਣ ਲਈ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਣ ਦੀ ਮਿਤੀ 12 ਅਕਤੂਬਰ ਨੂੰ ਦੁਪਹਿਰ 12 ਵਜੇ ਨਿਰਧਾਰਤ ਕੀਤੀ ਗਈ ਹੈ। ਜਿਲ੍ਹਾ ਮੈਜਿਸਟਰੇਟ ਸ਼੍ਰੀ ਅਮਿਤ ਤਲਵਾੜ ਨੇ ਕਿਹਾ ਕਿ ਕੇਵਲ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਚਾਹਵਾਨ ਵਿਅਕਤੀ


 ਪੰਜਾਬ ਸਰਕਾਰ ਦੀ ਵੈੱਬਸਾਈਟ https://punjab.gov.in/forms/ ਤੋਂ ਐਪਲੀਕੇਸ਼ਨ ਫਾਰਮ ਜੋ ਕਿ "ਟੈਂਪਰੇਰੀ ਲਾਇਸੰਸ ਫਾਰ ਸੇਲ ਆਫ ਫਾਇਰਕਰੈਕਰਸ" ਤਹਿਤ ਅਪਲੋਡ ਹੈ, ਨੂੰ ਡਾਊਨਲੋਡ ਕਰਕੇ ਮਿਤੀ 6 ਅਕਤੂਬਰ ਤੋਂ 8 ਅਕਤੂਬਰ ਤੱਕ ਆਪਣੀਆਂ ਦਰਖਾਸਤਾਂ ਰਿਹਾਇਸ਼ ਦੇ ਘੱਟੋ ਘੱਟ ਦੋ ਸਬੂਤਾਂ ਸਮੇਤ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ ਵੱਖ ਸੇਵਾ ਕੇਂਦਰਾਂ ਵਿਖੇ ਪੇਸ਼ ਕਰ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਦਰਖਾਸਤਾਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ।

No comments:


Wikipedia

Search results

Powered By Blogger