SBP GROUP

SBP GROUP

Search This Blog

Total Pageviews

Tuesday, September 20, 2022

ਮਜਾਰੀ ਬਲਾਕ ਦੇ ਪਿੰਡ ਖੇੜਾ ਵਿਖੇ ਪਰਾਲੀ ਦੀ ਸਾਂਭ-ਸੰਭਾਲ ਲਈ ਲਗਾਇਆ ਕਿਸਾਨ ਸਿਖਲਾਈ ਕੈਂਪ

ਐਸ.ਏ.ਐਸ. ਨਗਰ 20 ਸਤੰਬਰ : ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਵੱਲੋਂ ਪਿੰਡ ਖੇੜਾ ਵਿਖੇ ਡਾਂ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
        ਇਸ ਮੌਕੇ ਡਾਂ ਗੁਰਪ੍ਰੀਤ ਸਿੰਘ ਏ.ਡੀ.ੳ ਨੇ ਦੱਸਿਆ ਕਿ ਬਲਾਕ ਵਿੱਚ ਸਰਕਲ ਵਾਈਜ਼ ਟੀਮਾਂ ਬਣਾਇਆ ਗਈਆਂ ਹਨ ਜੋ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਕਿਸਾਨ ਕੈਂਪ ਲਗਾਕੇ ਜਾਗਰੂਕ ਕਰਨਗੀਆਂ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਪਰਾਲੀ ਦੀ ਰਹਿੰਦ-ਖੂੰਹਦ ਦੇ ਜ਼ਮੀਨ ਵਿੱਚ ਗਾਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਜਰੂਰੀ ਪੌਸ਼ਟਿਕ ਤੱਤਾਂ ਵਿੱਚ ਵਾਧਾ ਹੁੰਦਾ ਹੈ।
          ਡੀ.ਪੀ.ਡੀ  ਸ਼੍ਰੀਮਤੀ ਅਨੁਰਾਧਾ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੇ ਮਿੱਤਰ ਕੀੜੇ ਮਰ ਜਾਂਦੇ ਹਨ ਜੋ ਕਿ ਜ਼ਮੀਨ ਲਈ ਲਾਭਦਾਇਕ ਹੁੰਦੇ ਹਨ ਅਤੇ ਵਾਤਾਵਰਣ ਵੀ ਸਾਫ ਸੁਥਰਾ ਨਹੀ ਰਹਿੰਦਾ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖਾਦਾਂ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਬੇਲੋੜੀਆਂ ਰਸਾਇਣਾਂ ਦੀ ਵਰਤੋ ਤੋਂ ਗੁਰੇਜ਼ ਕੀਤੀ ਜਾਵੇ।

          ਇਸ ਮੌਕੇ ਸ਼੍ਰੀ ਜਸਵੰਤ ਸਿੰਘ ਨੇ ਮਹਿਕਮੇ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਕਿਸਾਨ ਬਲਜੀਤ ਸਿੰਘ ,ਉਘਰ ਸਿੰਘ, ਮਲਕੀਤ ਸਿੰਘ, ਅਜੀਤ ਸਿੰਘ ,ਸਰੂਪ ਸਿੰਘ ਅਤੇ ਝੰਡੇਮਾਜਰਾ ਮਹਿਰੋਲੀ ਦੇ ਕਿਸਾਨ ਕੈਂਪ ਵਿੱਚ ਸ਼ਾਮਿਲ ਸਨ।

 

No comments:


Wikipedia

Search results

Powered By Blogger