SBP GROUP

SBP GROUP

Search This Blog

Total Pageviews

Monday, September 19, 2022

ਜ਼ਿਲ੍ਹਾ ਖੇਡ ਅਫਸਰ ਨੇ ਫੁਟਬਾਲ, ਕਬੱਡੀ ਅਤੇ ਖੋ-ਖੋ ਦੇ ਅੱਠਵੇਂ ਦਿਨ ਦੇ ਨਤੀਜੇ ਕੀਤੇ ਸਾਂਝੇ


ਐਸ.ਏ.ਐਸ.ਨਗਰ, 19 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ 2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਬਹੁਮੰਤਵੀ ਖੇਡ ਭਵਨ ਸੈਕਟਰ 78 ਐਸ.ਏ.ਐਸ ਨਗਰ ਵਿਖੇ ਅੱਠਵੇਂ  ਦਿਨ ਖੇਡਾਂ ਅੰਡਰ-14, ਅੰਡਰ-17 ਅਤੇ ਅੰਡਰ-21 ਦੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।


ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਅੱਠਵੇਂ ਦਿਨ ਦੀਆਂ ਖੇਡਾਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਫੁੱਟਬਾਲ-ਅੰਡਰ 21 (ਲੜਕੇ) ਕੋਚਿੰਗ ਸੈਂਟਰ ਕੁਰਾਲੀ ਨੇ  ਸ਼ਹੀਦ ਕਾਂਸ਼ੀ ਰਾਮ ਫਿਜ਼ੀਕਲ ਕਾਲਜ ਭਾਗੋਮਾਜਰਾ ਨੂੰ 1-0 ਨਾਲ, ਸਿੰਘਪੁਰਾ ਨੇ ਕੁੱਬਾਹੇੜੀ ਨੂੰ 3-2 ਨਾਲ ਹਰਾਇਆ। 


ਉਨ੍ਹਾਂ ਕਬੱਡੀ ਨੈਸ਼ਨਲ ਖੇਡ ਮੁਕਾਬਲਿਆ ਬਾਰੇ ਦੱਸਿਆ ਕਿ ਨੈਸ਼ਨਲ ਅੰਡਰ-14 (ਲੜਕੇ) 'ਚ ਸੇਂਟ ਸੋਲਜਰ ਸਕੂਲ ਫੇਜ-7 ਐਸ.ਏ.ਐਸ ਨਗਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਨੂੰ ਅਤੇ ਧਰਮਗੜ੍ਹ ਨੇ ਸਰਕਾਰੀ ਮਾਡਲ ਸਕੂਲ ਫੇਜ-7 ਐਸ.ਏ.ਐਸ ਨਗਰ ਨੂੰ ਹਰਾਇਆ।     

ਉਨ੍ਹਾਂ ਖੋ-ਖੋ ਦੇ ਨਤੀਜੇ ਸਾਂਝੇ ਕਰਦੇ ਹੋਏ ਦੱਸਿਆ ਕਿ ਅੰਡਰ- 14 (ਲੜਕੀਆਂ )ਸਰਕਾਰੀ ਹਾਈ ਸਕੂਲ ਰਾਣੀਮਾਜਰਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇਮਾਜਰਾ ਨੇ ਦੂਜਾ ਅਤੇ ਹੋਲੀ ਮੈਰੀ ਸਕੂਲ ਬਨੂੰੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਉਨ੍ਹਾ ਦਸਿਆ ਕਿ ਖੋ-ਖੋ ਵਿੱਚ ਅੰਡਰ-17 (ਲੜਕੀਆਂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇਮਾਜਰਾ ਨੇ ਪਹਿਲਾ ਸ.ਮ.ਸ.ਸ ਸਕੂਲ 3 ਬੀ 1 ਐਸ.ਏ.ਐਸ ਨਗਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

No comments:


Wikipedia

Search results

Powered By Blogger