SBP GROUP

SBP GROUP

Search This Blog

Total Pageviews

Thursday, September 22, 2022

ਪਿੰਡ ਤੋਗਾਂ ਵਿਖੇ ਪੋਸ਼ਣ ਦਿਵਸ ਮਨਾਇਆ

ਮੁੱਲਾਂਪੁਰ ਗਰੀਬਦਾਸ , 21 ਸਤੰਬਰ : ਬਾਲ ਵਿਕਾਸ ਪ੍ਰਾਜੈਕਟ ਅਫਸਰ ਮਾਜਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਤੋਗਾਂ ਵਿਖੇ ਪੋਸ਼ਣ ਦਿਵਸ ਮਨਾਇਆ ਗਿਆ।ਜਿਸ ਵਿਚ ਆਂਗਣਵਾੜੀ ਵਰਕਰਾਂ ਵੱਲੋਂ ਘੱਟ ਕੀਮਤ ਤੇ ਪੌਸ਼ਟਿਕ ਭੋਜਨ ਤਿਆਰ ਕਰਕੇ ਲਿਆ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਾਫ਼ ਸਫ਼ਾਈ ਦੇ ਤੌਰ ਤੇ ਕਿਸੋਰਿਆਂ ਨੂੰ ਜਾਗਰੂਕ ਕੀਤਾ ਗਿਆ। ਵੱਧ ਤੋਂ ਵੱਧ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।



                           ਇਸ ਮੌਕੇ ਸੁਪਰਵਾਈਜ਼ਰ ਇੰਦਰਜੀਤ ਕੌਰ, ਸ਼ਕੁੰਤਲਾ ਦੇਵੀ, ਆਗਣਵਾੜੀ ਵਰਕਰ ਕਰਮਜੀਤ ਕੌਰ ਨੇ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਅੰਧਰਾਤੇ ਦੇ ਬਚਾਅ ਲਈ ਵਿਟਾਮਿਨ ਏ ਦੀ ਖ਼ੁਰਾਕ ਲੈਣ ਸਬੰਧੀ ਪ੍ਰੇਰਿਆ। ਸ਼ੁੱਧ ਅਤੇ ਤਾਜ਼ਾ ਭੋਜਨ ਖਾਣ ਦੀ ਸਲਾਹ ਦਿੱਤੀ।ਇਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਰਵੀ ਰਾਣਾ ਸਮੇਤ ਵਰਕਰਾਂ ਨੇ ਭਾਗ ਲਿਆ। 

No comments:


Wikipedia

Search results

Powered By Blogger