ਐਸ.ਏ.ਐਸ. ਨਗਰ 21 ਅਕਤੂਬਰ : ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕਮਾਂਡੋ ਕੰਪਲੈਕਸ ਫੇਸ-11, ਐਸ.ਏ.ਐਸ ਨਗਰ ਵਿਖੇ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸ੍ਰੀ ਗੋਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਅਜੇ ਕੁਮਾਰ ਪਾਂਡੇ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਾਂਡੋ,ਐਸ.ਪੀ.ਯੂ ਅਤੇ ਐਸ.ਐਸ.ਜੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਰਾਕੇਸ਼ ਕੌਸ਼ਲ ਆਈ.ਪੀ.ਐਸ., ਕਮਾਂਡੈਂਟ, ਤੀਜੀ ਕਮਾਂਡੋ ਬਟਾਲੀਅਨ, ਫੇਜ਼-11 ਐਸ.ਏ.ਐਸ. ਨਗਰ ਵੱਲੋਂ ਤੀਜੀ ਅਤੇ ਚੌਥੀ ਕਮਾਂਡੋ ਬਨ: ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਦੋਵਾਂ ਬਟਾਲੀਅਨਾਂ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਦੀਵਾਲੀ ਦੇ ਤੋਹਫੇ ਅਤੇ ਮਠਿਆਈਆਂ ਵੰਡੀਆਂ ਗਈਆਂ।
ਇਸ ਮੌਕੇ ਸ੍ਰੀ ਰਾਜੇਸ਼ ਕੁਮਾਰ ਪੀਪੀਐਸ, ਡੀ.ਐਸ.ਪੀ./ਐਡਜੂਟੈਂਟ, ਤੀਜੀ ਕਮਾਂਡੋ ਬਟਾਲੀਅਨ ਅਤੇ ਸ੍ਰੀ ਰਵੀ ਕੁਮਾਰ ਪੀਪੀਐਸ, ਡੀ.ਐਸ.ਪੀ, ਚੌਥੀ ਕਮਾਂਡੋ ਬਟਾਲੀਅਨ ਤੋਂ ਇਲਾਵਾ ਸ਼੍ਰੀਮਤੀ ਪ੍ਰਨੀਤ ਬਰਾੜ, ਮੈਡੀਕਲ ਅਫਸਰ, ਤੀਜੀ ਕਮਾਂਡੋ ਬਟਾਲੀਅਨ ਮੌਜੂਦ ਸਨ।


No comments:
Post a Comment