ਐਸ.ਏ.ਐਸ.ਨਗਰ, 31 ਅਕਤੂਬਰ : ਜਿਲ੍ਹਾ ਰੈਡ ਕਰਾਸ ਸੁਸਾਇਟੀ ਤੇ ਵਿਸਵਾਸ਼ ਫਾਊਡੇਸ਼ਨ ਵੱਲੋਂ ਸਾਂਝੇ ਤੌਰ ਤੇ 2 ਨਵੰਬਰ 2022 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ । ਬਲੱਡ ਬੈਂਕ ਸਿਵਲ ਹਸਪਤਾਲ ਫੇਜ਼ 6 ਮੋਹਾਲੀ ਦੀ ਟੀਮ ਵੱਲੋਂ ਨਾਲ ਸਵੇਰੇ 10:00 ਵਜੇ ਤੋ 4:00 ਤੱਕ ਖੂਨਦਾਨ ਇਕੱਤਰ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਮਲੇਸ ਕੁਮਾਰ ਕੌਸ਼ਲ ਸਕੱਤਰ ਰੈਡ ਕਰਾਸ ਨੇ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਵੱਲੋਂ 5,000 ਬਲੱਡ ਯੂਨਿਟ ਇਕੱਤਰ ਕਰਨ ਦਾ ਟੀਚਾ ਰੱਖਿਆ ਗਿਆ ਹੈ । ਉਨ੍ਹਾਂ ਸ਼ਹਿਰ ਵਾਸੀਆ ਨੂੰ ਇਸ ਖੂਨਦਾਨ ਕੈਂਪ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ l


No comments:
Post a Comment