ਐਸ. ਏ.ਐਸ ਨਗਰ 29 ਅਕਤੂਬਰ : ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਸਵੱਛ ਭਾਰਤ 2.0' ਤਹਿਤ ਐੱਨ. ਐੱਸ. ਐੱਸ. ਯੂਨਿਟ ਵੱਲੋਂ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਇਕ ਦਿਨ ਦਾ ਕੈਂਪ ਲਗਾਇਆ ਗਿਆ । ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਗੁਪਤਾ ਨੇ ਦੱਸਿਆ ਕਿ ਕੈਂਪ ਅਧੀਨ ਵਿਦਿਆਰਥੀਆਂ ਨੇ ਕਾਲਜ ਵਿਚੋਂ ਅਤੇ ਕਾਲਜ ਦੇ ਆਸ ਪਾਸ ਪਲਾਸਟਿਕ ਤੇ ਹੋਰ ਵਾਤਾਵਰਣ ਖ਼ਰਾਬ ਕਰਨ ਵਾਲੀ ਸਮੱਗਰੀ ਇਕੱਠੀ ਕੀਤੀ।
ਇਸ ਮੁਹਿੰਮ ਵਿਚ ਐੱਮ. ਸੀ. ਡੇਰਾ ਬੱਸੀ ਨੇ ਵੀ ਪੂਰਨ ਸਹਿਯੋਗ ਦਿੱਤਾ ਅਤੇ ਟਰਾਲੀ ਭੇਜ ਕੇ ਪਲਾਸਟਿਕ ਇਕੱਤਰ ਕਰਨ ਵਿਚ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਕਾਲਜ ਵੱਲੋਂ ਲਗਭਗ 60 ਕਿੱਲੋ ਪਲਾਸਟਿਕ ਇਕੱਠਾ ਕਰਕੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਇਆ ਗਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਪਲਾਸਟਿਕ ਦੁਆਰਾ ਫੈਲ ਰਹੇ ਪ੍ਰਦੂਸ਼ਣ ਅਤੇ ਇਸਦੀ ਰੋਕਥਾਮ ਵਿਚ ਵਿਦਿਆਰਥੀਆਂ ਦੇ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫਸਰ ਡਾ. ਅਮਰਜੀਤ ਕੌਰ, ਡਾ. ਨਿਰਮਲ ਸਿੰਘ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਸੁਨੀਲ ਕੁਮਾਰ ਆਦਿ ਮੌਜੂਦ ਸਨ।


No comments:
Post a Comment