SBP GROUP

SBP GROUP

Search This Blog

Total Pageviews

Friday, October 28, 2022

ਅਨੇਕਤਾ ਵਿੱਚ ਏਕਤਾ ਦਾ ਅਨੰਦਮਈ ਸਵਰੂਪ - 75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ

ਮੋਹਾਲੀ , 28 ਅਕਤੂਬਰ :  ਸਮਦ੍ਰਿਸ਼ਟੀ ਦੀ ਭਾਵਨਾ ਨੂੰ ਦਰਸਾਉਂਦੇ ਹੋਏ 75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ਾਨਦਾਰ ਉਦਘਾਟਨ 16 ਤੋਂ 20 ਨਵੰਬਰ ਤੱਕ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ ਮੈਦਾਨ (ਹਰਿਆਣਾ) ਵਿਖੇ ਹੋਣ ਜਾ ਰਿਹਾ ਹੈ। ਇਸ ਦਿਵਯ ਸੰਤ ਸਮਾਗਮ ਦਾ ਉਦੇਸ਼ ਮਨੁੱਖਤਾ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ‘ਰੂਹਾਨੀਅਤ ਵਿੱਚ ਇਨਸਾਨੀਅਤ’ ਦੀ ਮਹੱਤਤਾ ਨੂੰ ਦਰਸਾਉਣਾ ਹੈ ਜੋ ਸਿਰਫ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਹਾਸਲ ਕਰਕੇ ਹੀ ਸੰਭਵ ਹੈ। ਇਹ ਜਾਣਕਾਰੀ ਸ੍ਰੀਮਤੀ ਰਾਜਕੁਮਾਰੀ ਮੈਂਬਰ ਇੰਚਾਰਜ ਪ੍ਰੈਸ ਅਤੇ ਪਬਲੀਸਿਟੀ ਵਿਭਾਗ ਨੇ ਦਿੱਤੀ।


ਉਨ੍ਹਾਂ ਅੱਗੇ ਕਿਹਾ ਕਿ ਸੰਤ ਸਮਾਗਮ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋਣ ਵੱਲ ਹਨ। 75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਆਪਣੇ ਆਪ ਵਿੱਚ ਇਤਿਹਾਸਕ ਅਤੇ ਵਿਲੱਖਣ ਹੈ ਕਿਉਂਕਿ ਇਨ੍ਹਾਂ ਸੰਤ ਸਮਾਗਮਾਂ ਦੀ ਨਿਰੰਤਰ ਲੜੀ ਨੇ ਸਫਲਤਾਪੂਰਵਕ ਆਪਣੇ 74 ਸਾਲ ਪੂਰੇ ਕਰ ਲਏ ਹਨ।

             ਇਸ ਸਮੇਂ ਵਿੱਚ ਸਮੂਹ ਸ਼ਰਧਾਲੂ ਸੰਗਤਾਂ ਆਪਣੇ ਪਰਿਵਾਰਕ ਫ਼ਰਜ਼ਾਂ ਨੂੰ ਨਿਭਾਉਂਦੇ ਹੋਏ ਸੰਤ ਸਮਾਗਮ ਦੀਆਂ ਸੇਵਾਵਾਂ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ।  ਸਤਿਗੁਰੂ ਮਾਤਾ ਜੀ ਵੀ ਇਸ ਅਸਥਾਨ ਦੀਆਂ ਸਮੁੱਚੀਆਂ ਗਤੀਵਿਧੀਆਂ ਦਾ ਨਿਰੀਖਣ ਕਰ ਰਹੇ ਹਨ ਅਤੇ ਸਮੂਹ ਸੰਗਤਾਂ ਉਨ੍ਹਾਂ ਦੇ ਪਾਵਨ ਦਰਸ਼ਨ ਕਰ ਕੇ ਆਪਣੇ ਆਪ ਨੂੰ ਧੰਨ ਮਹਿਸੂਸ ਕਰ ਰਹੀਆਂ ਹਨ।  ਆਪਣੇ ਸਤਿਗੁਰੂ ਦੇ ਇਲਾਹੀ ਦਰਸ਼ਨਾਂ ਦੀ ਪ੍ਰਾਪਤੀ ਨਾਲ ਸੰਗਤਾਂ ਵਿੱਚ ਸੇਵਾ ਦਾ ਹੋਰ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।  ਰੂਹਾਨੀਅਤ ਦੇ ਇਸ ਅਲੌਕਿਕ ਸਰੂਪ ਨੂੰ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਸਮਾਗਮ ਦੀਆਂ ਸੇਵਾਵਾਂ ਵਿਚ ਹਾਜ਼ਰ ਹਰ ਸ਼ਰਧਾਲੂ ਅਨੰਦ ਦੇ ਇਸ ਮਾਹੌਲ ਵਿਚ ਹਰ ਪਲ ਸ਼ਰਧਾ ਨਾਲ ਨਤਮਸਤਕ ਹੋ ਰਿਹਾ ਹੋਵੇ।

             ਇਸ ਸਾਲ ਦੇ 75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿੱਚ ਭਾਰਤ ਅਤੇ ਦੂਰ-ਦੁਰਾਡੇ ਦੇਸ਼ਾਂ ਤੋਂ ਵੱਧ ਤੋਂ ਵੱਧ ਸ਼ਰਧਾਲੂ ਹਿੱਸਾ ਲੈਣਗੇ।  ਸਮਾਗਮ ਸਥਲ ਤੇ ਸਤਿਸੰਗ ਪੰਡਾਲ ਤੋਂ ਇਲਾਵਾ ਰਿਹਾਇਸ਼ੀ ਟੈਂਟ ਵੀ ਲਗਾਏ ਜਾ ਰਹੇ ਹਨ, ਜਿੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਠਹਿਰਣ ਅਤੇ ਲੰਗਰ ਆਦਿ ਦੇ ਯੋਗ ਪ੍ਰਬੰਧ ਹੋਣਗੇ।  ਇਸ ਦੇ ਨਾਲ ਹੀ ਵੱਖ-ਵੱਖ ਗਰਾਊਂਡਾਂ ਵਿੱਚ ਕੁਝ ਕੰਟੀਨ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਵਿੱਚ ਰਿਫਰੈਸ਼ਮੈਂਟ ਆਦਿ ਰਿਆਇਤੀ ਦਰਾਂ ’ਤੇ ਉਪਲਬਧ ਹੋਵੇਗੀ।  ਇਸ ਤੋਂ ਇਲਾਵਾ ਮੈਦਾਨੀ ਇਲਾਕਿਆਂ ਵਿੱਚ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।  ਇਸ ਦੇ ਨਾਲ ਹੀ ਪਾਰਕਿੰਗ, ਸੁਰੱਖਿਆ ਆਦਿ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।  ਸਤਿਸੰਗ ਪੰਡਾਲ ਦੇ ਆਲੇ-ਦੁਆਲੇ ਸੰਤ ਨਿਰੰਕਾਰੀ ਮੰਡਲ ਦੇ ਸਮਾਜ ਭਲਾਈ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਵੀ ਹੋਣਗੇ।  ਪ੍ਰਕਾਸ਼ਨ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਸਟਾਲ ਲਗਾਏ ਜਾਣਗੇ।  ਇਸ ਤੋਂ ਇਲਾਵਾ ਨਿਰੰਕਾਰੀ ਪ੍ਰਦਰਸ਼ਨੀ ਦੇ ਮੁੱਖ ਆਕਰਸ਼ਨ ਵਜੋਂ ਮਿਸ਼ਨ ਦੇ ਇਤਿਹਾਸ ਅਤੇ ਸਮੁੱਚੇ ਇਕੱਠ ਦੀ ਪ੍ਰਕਿਰਤੀ ਨੂੰ ਦਰਸਾਇਆ ਜਾਵੇਗਾ।

          ਇਸ ਅਨੰਦਮਈ ਸੰਤ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਲਈ ਭਾਰਤੀ ਰੇਲਵੇ ਦੁਆਰਾ ਅਧਿਆਤਮਿਕ ਸਥਾਨ ਸਮਾਲਖਾ ਨੇੜੇ ਭੋਡਵਾਲ ਮਾਜਰੀ ਰੇਲਵੇ ਸਟੇਸ਼ਨ 'ਤੇ ਲਗਭਗ ਸਾਰੀਆਂ ਰੇਲ ਗੱਡੀਆਂ ਨੂੰ ਰੁਕਣ ਦੀ ਆਗਿਆ ਦਿੱਤੀ ਗਈ ਹੈ।  ਰੇਲ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ।

No comments:


Wikipedia

Search results

Powered By Blogger