ਐਸ ਏ ਐਸ ਨਗਰ 30 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਅਤੇ ਡਾ. ਅਦਰਸਪਾਲ ਕੋਰ ਸਿਵਲ ਸਰਜਨ ਐਸ.ਏ.ਐਸ ਨਗਰ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਡਾ. ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਡੇਰਾਬਸੀ ਦੀ ਅਗਵਾਈ ਹੇਠ ਅਤੇ ਨਗਰ ਕੋਸਲ ਡੇਰਾਬਸੀ ਦੇ ਸਹਿਯੋਗ ਨਾਲ ਅੱਜ ਮਿਤੀ 30.10.22 ਨੂੰ ਰੇਲਵੇ ਕਲ਼ੋਨੀ, ਮੀਰਪੁਰ ਅਤੇ ਈਦਰਾਂ ਕਲੋਨੀ ਮੁਬਾਰਿਕਪਰ ਡੇਰਾਬਸੀ ਵਿਖੇ ਡੇਂਗੂ ਕੰਨਟੇਨਰ ਸਰਵੇ ਕੀਤਾ ਅਤੇ ਫੋਗਿੰਗ ਕੀਤੀ ਗਈ। ਸਰਵੇ ਦੌਰਾਨ 210 ਘਰਾਂ ਦਾ ਸਰਵੇ ਕਰਕੇ 370 ਕੰਨੇਟਨਰਾ ਦੀ ਜਾਚ ਕੀਤੀ ਗਈ ਅਤੇ ਜਾਚ ਦੌਰਾਨ 2 ਕੰਨਟੇਨਰ ਡੇਂਗੂ ਮੱਛਰ ਦੇ ਲਾਰਵੇ ਵਾਲੇ ਮਿਲੇ ਜਿਨਾ ਨੂੰ ਟੀਮਾ ਵਲੋਂ ਨਸਟ ਕਰਵਾਇਆ ਗਿਆ।
ਇਸ ਮੌਕੇ ਨਗਰ ਕੌਸਲ ਦੀ ਟੀਮ ਦੇ ਸੁਪਰਡੈਂਟ ਬਲਬੀਰ ਸਿੰਘ ਢਾਕਾ ਵਲੋਂ ਡੇਂਗੂ ਕੰਨਟੇਨਰ ਵਾਲੇ ਘਰਾਂ ਦੇ ਮੌਕੇ ਤੇ ਚਲਾਨ ਕੱਟੇ ਗਏ।ਹੈਲਥ ਇੰਨਸਪੈਟਰ ਸ਼ਿਵ ਕੁਮਾਰ ਤੇ ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇ। ਕਿਓਕਿ ਡੇਂਗੂ ਅਤੇ ਮਲੇਰੀਆ ਦਾ ਮੱਛਰ ਸਾਫ ਖੜੇ ਪਾਣੀ ਵਿਚ ਪੈਂਦਾ ਹੁੰਦਾ ਹੈ।ਇਸ ਲਈ ਖੱੜੇ ਪਾਣੀ ਵਿੱਚ ਕਾਲਾ ਸੜਿਆ ਹੋਇਆ ਤੇਲ ਪਾ ਦਿੱਤਾ ਜਾਵੇ।ਘਰਾਂ ਦੀਆਂ ਜਾਲੀਆ ਨੂੰ ਠੀਕ ਕਰਵਾ ਲਿਆ ਜਾਵੇ ਅਤੇ ਸਰੀਰ ਨੂੰ ਪੂਰੀ ਤਰਾਂ੍ਹ ਢੱਕਣ ਵਾਲੇ ਕੱਪੜੇ ਪਹਿਣੇ ਜਾਣ ਜਾ ਸੋਣ ਲੱਗੇ ਮੱਛਰਦਾਨੀ ਦਾ ਪ੍ਰਯੋਗ ਕੀਤਾ ਜਾਵੇ।


No comments:
Post a Comment