ਕੈਬਨਿਟ ਮੰਤਰੀ ਦੇ ਪਿਤਾ ਨੇੇ ਕੀਤਾ ਸੜਕ ਦਾ ਉਦਘਾਟਨ
ਖਰੜ, 18 ਅਕਤੂਬਰ ਪੰਜਾਬ ਦੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੇ ਪਿਤਾ ਸ. ਜੋਧਾ ਸਿੰਘ ਮਾਨ ਨੇ ਅੱਜ ਨੇੜਲੇ ਪਿੰਡ ਪੱਤੜਾਂ ਤੋਂ ਮੌਜਪੁਰ,ਭਰਤਪੁਰ, ਚੁਡਿਆਲਾ ਸੁਦਾ, ਭਾਗੋਮਾਜਰਾ ਤੱਕ 10 ਤੋਂ 18 ਫੁੱਟ ਚੌੜੀ ਕੀਤੀ ਜਾਣ ਵਾਲੀ ਸੜਕ ਦਾ ਉਦਘਾਟਨ ਕਰਕੇ ਕੰਮ ਸ਼ੁਰੂ ਕਰਵਾਇਆ। ਗੱਲਬਾਤ ਕਰਦਿਆਂ ਸ. ਜੋਧਾ ਸਿੰਘ ਮਾਨ ਨੇ ਦੱਸਿਆ ਕਿ ਇਹ ਸੜਕ 7.40 ਕਿਲੋਮੀਟਰ ਤੱਕ ਬਣਾਈ ਜਾਣੀ ਹੈ।ਉਨ੍ਹਾਂ ਕਿਹਾ ਕਿ ਸੜਕ ਪ੍ਰਤੀ ਹਲਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਜੋ ਅੱਜ ਪੂਰੀ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਹੀ ਸੜਕਾਂ ਚੌੜੀਆਂ ਕੀਤੀਆਂ ਜਾਣਗੀਆਂ ਅਤੇ ਨਵੀਆਂ ਵੀ ਬਣਾਈਆਂ ਜਾਣਗੀਆਂ
ਪੰਜਾਬ ਦੀ ਗਵੰਤ ਮਾਨ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ।ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਤੋਂ ਸਿਸਟਮ ਵਿਗਾੜ ਰੱਖਿਆ ਸੀ।ਜਿਸ ਕਾਰਨ ਮਾਸਟਰ ,ਡਾਕਟਰ ਅਤੇ ਹੋਰ ਮਹਿਕਮਿਆਂ ਚ ਭਰਤੀ ਨਾ ਹੋਣ ਕਾਰਨ ਪੋਸਟਾਂ ਖਾਲੀ ਪਈਆਂ ਹਨ।ਇਸ ਤੋਂ ਇਲਾਵਾ ਜੋ ਕੱਚੇ ਮੁਲਾਜ਼ਮ ਪੰਦਰਾਂ- ਪੰਦਰਾਂ ਸਾਲ ਤੋਂ 10 ਹਜ਼ਾਰ ਰੁਪਈਆ ਤੇ ਨੌਕਰੀ ਕਰਨ ਲਈ ਮਜਬੂਰ ਹਨ ਵੀ ਪੱਕੇ ਕੀਤੇ ਜਾ ਰਹੇ ਹਨ।
ਇਸ ਮੌਕੇ ਵਿਭਾਗ ਦੇ ਜੇਈ ਵਿਵੇਕ ਮਹਿਤਾ ਤੋਂ ਇਲਾਵਾ ਪਰਮਜੀਤ ਸਿੰਘ ਸਵਾੜਾ, ਰਾਜਦੀਪ ਸਿੰਘ ਪੱਤੜਾਂ, ਰੀਟਾ ਰਾਣੀ ਚਡਿਆਲਾ, ਦਿਆਲ ਸਿੰਘ, ਸ਼ਿਵਚਰਨ ਸਿੰਘ, ਜਸਵਿੰਦਰ ਕੌਰ, ਸਰਬਜੀਤ ਕੌਰ, ਬਲਵਿੰਦਰ ਸਿੰਘ, ਬਲਬੀਰ ਸਿੰਘ ਟਿਵਾਣਾ, ਰਾਕੇਸ਼ ਕੁਮਾਰ, ਅਮਰੀਕ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।


No comments:
Post a Comment