SBP GROUP

SBP GROUP

Search This Blog

Total Pageviews

Thursday, October 20, 2022

ਆਯੂਰਵੇਦ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢਿਆ ਗਿਆ ਆਯੂਸ ਪੈਦਲ ਮਾਰਚ 23 ਅਕਤੂਬਰ ਨੂੰ ਮਨਾਇਆ ਜਾਵੇਗਾ “ਆਯੂਰਵੈਦਾ ਦਿਵਸ”

ਐਸ.ਏ.ਐਸ ਨਗਰ 20 ਅਕਤੂਬਰ : “ਹਰ ਦਿਨ ਹਰ ਘਰ ਆਯੂਰਵੈਦਿਕ ਥੀਮ ਦੇ ਤਹਿਤ ਆਯੂਰਵੇਦ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਆਯੂਸ ਪੈਦਲ ਮਾਰਚ ਕੱਢਿਆ ਗਿਆ । ਇਸ ਪੈਦਲ ਮਾਰਚ ਵਿੱਚ ਬੱਚਿਆਂ, ਬਜੁਰਗਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ । ਜਿਲ੍ਹੇ ਵਿੱਚ “ਆਯੂਰਵੈਦਾ ਦਿਵਸ” 23 ਅਕਤੂਬਰ ਨੂੰ ਮਨਾਇਆ ਜਾਵੇਗਾ।  


ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਮਿਨੀਸ਼ਟਰੀ ਆਫ ਆਯੂਸ ਨਵੀਂ ਦਿੱਲੀ ਦੇ ਦਿਸ਼ਾਂ ਨਿਰਦੇਸਾਂ ਹੇਠ “ਹਰ ਦਿਨ ਹਰ ਘਰ ਆਯੂਰਵੈਦਿਕ ਥੀਮ ਦੇ ਤਹਿਤ 23 ਅਕਤੂਬਰ ਆਯੂਰਵੈਦਾ ਦਿਵਸ' ਮਨਾਇਆ ਜਾਵੇਗਾ । ਉਨ੍ਹਾਂ ਦੱਸਿਆ ਆਯੂਰਵੇਦ ਸਬੰਧੀ ਜਾਗਰੂਕਤਾ ਲਈ ਸਿਵਲ ਡਿਸਪੈਂਸਰੀ ਕੰਪਲੈਕਸ ਫੇਸ-9 ਤੋਂ ਸਿਲਵੀ ਪਾਰਕ, ਫੇਸ-10 ਮੋਹਾਲੀ ਤੱਕ ਆਯੂਸ ਪੈਦਲ ਮਾਰਚ ਕੀਤਾ ਗਿਆ ।



 ਉਨ੍ਹਾਂ ਦੱਸਿਆ ਕਿ ਪੈਦਲ ਮਾਰਚ ਰਾਹੀਂ ਜਿਲ੍ਹੇ ਦੇ ਆਯੂਰਵੈਦਿਕ ਮੈਡੀਕਲ ਅਫਸਰ, ਉਪਵੰਦ ਅਤੇ ਸਮੂਹ ਸਟਾਫ ਵੱਲੋਂ ਆਯੂਰਵੈਦ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਬੈਨਰ ਦਿਖਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਉਨ੍ਹਾਂ ਦੱਸਿਆ ਕਿ “ਹਰ ਦਿਨ ਹਰ ਘਰ ਆਯੂਰਵੈਦਿਕ ਥੀਮ ਤਹਿਤ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਵੱਖ-ਵੱਖ ਸਕੂਲਾਂ,ਕਾਲਜਾਂ ਵਿੱਚ ਵੀ ਕਈ ਲੈਕਚਰਾਂ, ਜਾਗਰੂਕਤਾਂ ਕੈਂਪਾ ਰਾਹੀ ਮੈਡੀਸਨਲ ਪਲਾਂਟਸ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ।

No comments:


Wikipedia

Search results

Powered By Blogger