ਐਸ.ਏ.ਐਸ.ਨਗਰ, 21 ਅਕਤੂਬਰ : ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਅਧੀਨ ਡਾ. ਸੰਦੀਪ ਕੁਮਾਰ ਰਿਣਵਾ ਖੇਤੀਬਾੜੀ ਅਫਸਰ ਬਲਾਕ ਖਰੜ ਵੱਲੋਂ ਸਰਦਾਰ ਬਹਾਦਰ ਐਫ.ਪੀ.ਓ.ਸੈਂਟਰ ਤੋਲੇ ਮਾਜਰਾ ਵਿਖੇ ਸੈਂਟਰ ਡਾਇਰੈਕਟਰ ਸ਼੍ਰੀ ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪਿੰਡ ਤੋਲੇ ਮਾਜਰਾ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਲਈ ਇੰਨ ਸੀਟੂ ਸੀ.ਆਰ.ਐਮ.ਸਕੀਮ ਅਧੀਨ ਜਿਲ੍ਹੇ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ 642 ਖੇਤੀ ਮਸ਼ੀਨਾਂ ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਵਿਅਕਤੀਗਤ ਕਿਸਾਨਾਂ ਨੂੰ ਕ੍ਰਮਵਾਰ 80 ਫੀਸਦੀ ਤੇ 50 ਫੀਸਦੀ ਤੇ ਮੁਹੱਈਆ ਕਰਵਾਈਆਂ ਹਨ ਅਤੇ ਮੌਜੂਦਾ ਸਾਲ 2022 ਦੌਰਾਨ 215 ਮਸ਼ੀਨਾਂ ਹੋਰ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ 25 ਸੁਪਰ ਸੀਡਰ ਮਸ਼ੀਨਾਂ ਦੇ ਟੀਚੇ ਵਿਰੁੱਧ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਵਧੇਰੇ ਫੰਡਜ ਮੁਹੱਈਆ ਕਰਵਾਉਣ ਸਦਕਾ 120 ਮਸ਼ੀਨਾਂ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਤੇ ਦਿੱਤੀਆਂ ਜਾ ਰਹੀਆ ਹਨ। ਇਸ ਮੌਕੇ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਖਰੜ ਵੱਲੋਂ ਬਾਇਓ ਡੀਕੰਪੋਜਰ ਦੀ ਵਰਤੋਂ ਨਾਲ ਪਰਾਲੀ ਨੂੰ ਗਾਲ ਕਿ ਖਾਦ ਬਨਾਉਣ ਦੀ ਵਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਰਦਾਰ ਬਹਾਦਰ ਐਫ.ਪੀ.ਓ.ਸੈਂਟਰ ਤੋਲੇ ਮਾਜਰਾ ਦੇ ਡਾਇਰੈਕਟਰ ਸ਼੍ਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਉਨ੍ਹਾਂ ਦੇ ਸੈਂਟਰ ਨੂੰ ਸਬਸਿਡੀ ਤੇ ਦੋ ਸੁਪਰ ਸੀਡਰ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਨਾਲ ਸੈਂਟਰ ਦੇ ਲਗਭਗ 250 ਕਿਸਾਨ ਮੈਂਬਰਾਂ ਦੇ ਖੇਤਾਂ ਵਿੱਚ ਪਰਾਲੀ ਦੀ ਸੰਭਾਲ ਕੀਤੀ ਜਾਵੇਗੀ। ਇਸ ਕੈਂਪ ਵਿੱਚ ਪਿੰਡ ਤੋਲੇ ਮਾਜਰਾ, ਮਗਰ, ਰਸਨਹੇੜੀ, ਖੂਨੀ ਮਾਜਰਾ ਦੇ ਅਗਾਂਹਵਧੂ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।


No comments:
Post a Comment