SBP GROUP

SBP GROUP

Search This Blog

Total Pageviews

Tuesday, October 18, 2022

ਪਿੰਡ ਚੰਡਿਆਲਾ ਵਿਖੇ ਲਗਾਇਆ ਗਿਆ ਪਰਾਲੀ ਨੂੰ ਸਾਂਭ ਸੰਭਾਲ ਸੰਬੰਧੀ ਕੈਂਪ

ਐਸ.ਏ.ਐਸ.ਨਗਰ, 18 ਅਕਤੂਬਰ :  ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀਆਂ ਹਦਾਇਤਾਂ  ਹੇਠ ਬਲਾਕ ਡੇਰਾਬੱਸੀ ਦੇ ਪਿੰਡ ਚੰਡਿਆਲਾ ਵਿਖੇ ਪਰਾਲੀ ਦੀ ਸਾਂਭ ਸੰਭਾਲ ਅਤੇ ਹਾੜੀ ਦੀਆਂ ਫਸਲਾਂ ਸੰਬਧੀ ਕੈਂਪ ਲਗਾਇਆ ਗਿਆ। ਕੈਂਪ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਡੇਰਾਬੱਸੀ ਡਾ. ਦਨਿਸ਼ ਕੁਮਾਰ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਹੁਣ  ਪਰਾਲੀ ਦੀ ਸਮੱਸਿਆ ਦਾ ਹੱਲ ਸਾੜਨ ਨਹੀਂ ਬਲਕਿ ਪਰਾਲੀ ਦੀਆਂ ਗੱਠਾਂ ਬਣਾਉਣਾ ਹੈ। ਬਲਾਕ ਡੇਰਾਬੱਸੀ ਵਿੱਚ ਦੋ ਸਨਅਤਾਂ  ਨਾਚੀਕੇਤਾ ਅਤੇ ਵਾਈ ਸੀ ਡੀ  ਵੱਲੋਂ ਉਨ੍ਹਾਂ ਦੇ ਸਨਅਤਾਂ ਵਿੱਚ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਰਾਲੀ ਦੀਆਂ ਗੱਠਾਂ ਤੇ ਚੱਲਣ ਵਾਲਾ  ਪਾਵਰ ਪਲਾਂਟ ਲਗਾਇਆ ਹੈ।  ਨਾਚੀਕੇਤਾ ਫੈਕਟਰੀ ਨੂੰ ਲਗਪਗ 4500 ਟਨ ਪਰਾਲੀ ਦੀ ਲੋੜ ਹਰ ਮਹੀਨੇ ਪਵੇਗੀ। ਏਨੀ ਪਰਾਲੀ ਦੀ ਮੰਗ ਬਲਾਕ ਡੇਰਾਬੱਸੀ ਦੀ ਸਾਰੀ ਪਰਾਲੀ ਸਾਂਭ ਕੇ ਵੀ ਨਹੀਂ ਕੀਤੀ ਜਾ ਸਕਦੀ।



  ਸੰਬੋਧਨ ਕਰਦਿਆਂ ਅੱਗੇ ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਗੱਠਾਂ ਬਣਾਉਣ ਵਾਲੇ ਬਹੁਤ ਹੀ ਮਾਮੂਲੀ ਕੀਮਤ ਤੇ ਖੇਤ ਵਿੱਚੋਂ ਗੱਠਾਂ ਬਣਾ ਕੇ ਲੈ ਜਾਂਦੇ ਹਨ ਅਤੇ ਸਮੇਂ ਸਿਰ ਖੇਤ ਪੱਧਰਾ ਕਰਕੇ ਅਗਲੀ ਫਸਲ ਲਈ ਵਿਹਲਾ ਕਰ ਦਿੰਦੇ ਹਨ ਜਿਨ੍ਹਾਂ ਕਿਸਾਨ ਵੀਰਾਂ ਨੇ ਕਣਕ ਬੀਜਣੀ ਹੈ ਉਨ੍ਹਾਂ ਨੂੰ ਸੁਪਰ ਸੀਡਰ ਵਰਤਣ ਵਿੱਚ ਵੱਧ ਫ਼ਾਇਦਾ ਹੈ। ਜਿਨ੍ਹਾਂ ਕਿਸਾਨ ਵੀਰਾਂ ਨੇ ਆਲੂ ਲਗਾਉਣੇ ਹਨ ਉਨ੍ਹਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣਾ ਵਧੇਰੇ ਫਾਇਦੇ ਵਿੱਚ ਹੈ। ਕੈਂਪ ਦੌਰਾਨ ਸ੍ਰੀ ਪੁਨੀਤ ਗੁਪਤਾ ਬੀਟੀਐੱਮ ਨੇ ਕਿਸਾਨ ਬੀਬੀਆਂ ਨੂੰ ਆਤਮਾ ਸਕੀਮ ਅਧੀਨ ਦਿੱਤੀਆਂ ਜਾਣ ਵਾਲੀਆਂ ਫਰੀ ਵੱਖ ਵੱਖ ਟ੍ਰੇਨਿੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਕੈਂਪ ਦੌਰਾਨ ਇਲਾਕੇ ਦੇ ਵੈਟਨਰੀ ਅਫ਼ਸਰ ਨੇ ਵੀ ਕਿਸਾਨ ਵੀਰਾਂ ਨੂੰ ਪਸ਼ੂਆਂ ਵਿੱਚ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਬਾਰੇ ਜਾਗਰੂਕ ਕੀਤਾ। ਕੈਂਪ ਦੌਰਾਨ ਮਦਨ ਲਾਲ ਏਐਸਆਈ ਵੀ ਹਾਜ਼ਰ ਸਨ  ।

No comments:


Wikipedia

Search results

Powered By Blogger