SBP GROUP

SBP GROUP

Search This Blog

Total Pageviews

Wednesday, November 23, 2022

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਲਾਇਸੰਸ ਧਾਰਕਾਂ ਨੂੰ ਤੀਸਰਾ ਹਥਿਆਰ 15 ਦਿਨਾਂ ਦੇ ਅੰਦਰ ਅੰਦਰ ਡਲੀਟ ਅਤੇ ਸਬੰਧਤ ਥਾਣੇ ਵਿੱਚ ਜਮਾ ਕਰਾਉਣ ਦੇ ਆਦੇਸ਼

ਐਸ ਏ ਐਸ ਨਗਰ , ਨਵੰਬਰ 23 : ਜਿਲ੍ਹੇ ਐਸ ਏ ਐਸ ਨਗਰ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਮਿਤੀ 08/09/2020 ਰਾਹੀਂ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਸੀ ਕਿ (Arms Act, 1959 by the arms (Amendment Act,2019) ਦੇ ਸੈਕਸ਼ਨ 3 ਵਿੱਚ ਕੀਤੀ ਗਈ ਸੋਧ ਅਨੁਸਾਰ ਹੁਣ ਹਰ ਅਸਲਾ ਲਾਇਸੰਸ ਨੂੰ ਕੇਵਲ ਦੋ ਹਥਿਆਰ ਰੱਖਣ ਦੀ ਆਗਿਆ ਹੋਵੇਗੀ ਅਤੇ ਜਿਸ ਲਾਇਸੈਂਸ ਹੋਲਡਰ ਵਲੋਂ ਆਪਣੇ ਲਾਇਸੰਸ ਤੇ 03 ਹਥਿਆਰ ਦਰਜ ਕਰਵਾਏ ਹਨ, ਉਹਨਾਂ ਨੂੰ ਤੀਸਰਾ ਹਥਿਆਰ ਡਲੀਟ/ਕੈਂਸਲ ਕਰਨ ਲਈ ਵੀ ਹਦਾਇਤ ਕੀਤੀ ਗਈ ਸੀ।

ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਿਤ ਤਲਵਾਰ ਜ਼ਿਲ੍ਹਾ ਮੈਜਿਸਟ੍ਰੇਟ,ਐਸ ਏ ਐਸ ਨਗਰ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਐਸ.ਏ.ਐਸ.ਨਗਰ ਵਿਖੇ 54 ਲਾਇਸੰਸ ਧਾਰਕ ਅਜਿਹੇ ਹਨ,ਜਿਹਨਾਂ ਨੇ ਅਜੇ ਵੀ ਆਪਣੇ ਲਾਇਸੰਸ ਤੋਂ ਤੀਸਰਾ ਹਥਿਆਰ ਡਲੀਟ ਥਾਣੇ ਵਿੱਚ ਜਮਾਂ ਨਹੀਂ ਕਰਾਇਆ ਗਿਆ। ਇਸ ਸਬੰਧੀ (Arms Act. 1959 by the arms (Amendment Act,2019) ਦੇ ਸੈਕਸ਼ਨ 3 ਵਿੱਚ ਕੀਤੀ ਗਈ ਸੋਧ ਅਨੁਸਾਰ ਇਸ ਜਿਲ੍ਹੇ ਦੇ ਲਾਇਸੈਂਸ ਧਾਰਕ ਅਤੇ ਬਾਹਰਲੇ ਜਿਲ੍ਹਿਆਂ/ਰਾਜਾਂ ਤੋਂ ਇਸ ਜਿਲ੍ਹੇ ਵਿੱਚ ਪਤਾ ਤਬਦੀਲ ਕਰਵਾ ਕੇ ਆਏ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰੈਸ ਨੋਟ ਦੇ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ-2 ਆਪਣਾ ਹਥਿਆਰ ਡਲੀਟ ਅਤੇ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣ।ਇਹਨਾਂ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੰਸ ਧਾਰਕ ਦੇ ਵਿਰੁੱਧ Arms Act. 1959 ਦੇ ਸੈਕਸ਼ਨ 17(3) ਤਹਿਤ ਅਸਲਾ ਲਾਇਸੰਸ ਕੌਂਸਲ/ਮੁਅੱਤਲ ਕਰਨ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।

--

No comments:


Wikipedia

Search results

Powered By Blogger