SBP GROUP

SBP GROUP

Search This Blog

Total Pageviews

Wednesday, November 23, 2022

66ਵੀਆਂ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਅੰਡਰ 14 ਕੁੜੀਆਂ ਦੇ ਹੋਏ ਕਬੱਡੀ ਮੈਚ

ਐਸ ਏ ਐਸ ਨਗਰ, 23 ਨਵੰਬਰ : 66ਵੀਆਂ ਰਾਜ ਪੱਧਰੀ ਸਕੂਲ ਖੇਡਾਂ ਅੱਜ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਐਸ.ਏ.ਐਸ. ਨਗਰ(ਮੁਹਾਲੀ) ਵਿਖੇ ਸ਼ੁਰੂਆਤ ਹੋਈ। । ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਗੁਬਾਰੇ ਛੱਡਣ ਦੀ ਰਸਮ ਅਦਾ ਕੀਤੀ ਅਤੇ ਸਮੂਹ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਰਬਜੀਤ ਕੌਰ ਵੱਲੋਂ ਸਮੂਹ ਟੀਮਾਂ ਨੂੰ ਖੇਡਾਂ ਸੰਬੰਧੀ ਸੰਹੁ ਚੁਕਾਈ ਗਈ।



ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਹੋਏ ਮੈਚਾਂ ਵਿੱਚ ਅੰਡਰ 14 ਕੁੜੀਆਂ ਦੇ ਕਬੱਡੀ ਮੈਚ ਕਰਵਾਏ ਗਏ ਜਿਨ੍ਹਾਂ ਵਿੱਚ ਫਾਜ਼ਿਲਕਾ ਨੇ ਮਲੇਰਕੋਟਲਾ ਨੂੰ,ਫਤਹਿਗੜ੍ਹ ਸਾਹਿਬ ਨੇ ਪਟਿਆਲਾ ਨੂੰ, ਬਰਨਾਲਾ ਨੇ ਜਲੰਧਰ ਨੂੰ, ਫਾਜ਼ਿਲਕਾ ਨੇ ਅੰਮ੍ਰਿਤਸਰ ਨੂੰ, ਫਤਹਿਗੜ੍ਹ ਸਾਹਿਬ ਨੇ ਜਲੰਧਰ ਨੂੰ ਹਰਾਇਆ। ਸੰਗਰੂਰ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ, ਸੰਗਰੂਰ ਨੇ ਫਰੀਦਕੋਟ ਨੂੰ,ਸ੍ਰੀ ਮੁਕਤਸਰ ਸਾਹਿਬ ਨੇ ਕਪੂਰਥਲਾ ਨੂੰ, ਰੂਪਨਗਰ ਨੇ ਲੁਧਿਆਣਾ ਨੂੰ,ਨਵਾਂ ਸ਼ਹਿਰ ਨੇ ਹੁਸ਼ਿਆਰਪੁਰ ਨੂੰ,ਸੰਗਰੂਰ ਨੇ ਕਪੂਰਥਲਾ ਨੂੰ,ਗੁਰਦਾਸਪੁਰ ਨੇ ਬਠਿੰਡਾ ਨੂੰ, ਮਾਨਸਾ ਨੇ ਫਿਰੋਜ਼ਪੁਰ ਨੂੰ ਅਤੇ ਤਰਨਤਾਰਨ ਨੇ ਜ਼ਿਲ੍ਹਾ ਮੁਹਾਲੀ ਨੂੰ ਹਰਾਇਆ।

         ਇਸ ਮੌਕੇ ਡਿਪਟੀ ਡੀਈਓ ਕੰਚਨ ਸ਼ਰਮਾਂ,ਡੀ ਐੱਮ ਖੇਡਾਂ ਪਰਮਵੀਰ ਕੌਰ, ਪ੍ਰਿੰਸੀਪਲ ਸਲਿੰਦਰ ਸਿੰਘ, ਹਰਿੰਦਰ ਕੌਰ, ਸੁਹਿੰਦਰ ਕੌਰ, ਪਰਵੀਨ ਕੁਮਾਰ, ਭੁਪਿੰਦਰ ਸਿੰਘ, ਹੈੱਡ ਮਾਸਟਰ ਸੰਜੀਵ ਕੁਮਾਰ ਅਤੇ ਗੁਰਸੇਵਕ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ, ਅਧਿਆਤਮ ਪ੍ਰਕਾਸ਼ ਤਿਊੜ,ਹਰਪ੍ਰੀਤ ਸਿੰਘ ਧਰਮਗੜ੍ਹ ਤੋਂ ਇਲਾਵਾ ਸਰੀਰਕ ਸਿੱਖਿਆ ਲੈਕਚਰਾਰ ਅਤੇ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਤੇ ਖਿਡਾਰੀਆਂ ਨਾਲ ਆਏ ਅਧਿਆਪਕ ਅਤੇ ਮਾਪੇ ਹਾਜ਼ਰ ਸਨ।

No comments:


Wikipedia

Search results

Powered By Blogger