ਖਰੜ : 25 ਫਰਵਰੀ, ਪਿੰਡ ਸੰਤੇਮਾਜਰਾ ਵਿਖੇ 2 ਮਹੀਨਿਆਂ ਤੋਂ ਸਪੀਡ-ਬਰੇਕਰਾਂ ਦਾ ਕੰਮ ਚੱਲ ਰਿਹਾ ਹੈ। ਜੋ ਕਿ ਦੋ-ਤਿੰਨ ਦਿਨਾਂ ਤੋਂ ਵੱਧ ਦਾ ਕੰਮ ਨਹੀਂ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਸਪੀਡ-ਬਰੇਕਰਾਂ ਨੂੰ ਬਣਦੇ ਦੋ ਮਹੀਨੇ ਦੇ ਕਰੀਬ ਹੋ ਗਏ ਹਨ ਪਰ ਇਹ ਕੰਮ ਅੱਜ ਤੱਕ ਮੁਕੰਮਲ ਨਹੀਂ ਹੋਇਆ ਹੈ। ਕੀ ਇਹ ਆਮ ਆਦਮੀ ਪਾਰਟੀ ਦਾ ਬਦਲਾਅ ਹੈ ਜਾਂ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਦੀ ਜਨਤਾ ਤੋਂ ਕੋਈ ਬਦਲਾ ਲਿਆ ਜਾ ਰਿਹਾ ਹੈ। ਇਹਨਾਂ ਸਪੀਡ-ਬਰੇਕਰਾਂ ਤੇ ਇੰਨੀ ਜਿਆਦਾ ਮੱਧਮ ਗਤੀ ਨਾਲ ਕੰਮ ਚੱਲ ਰਿਹਾ ਹੈ ਕਿ ਇੱਥੇ ਰੋਜਾਨਾ 5 ਤੋਂ 7 ਕਿਲੋਮੀਟਰ ਤੱਕ ਦਾ ਜਾਮ ਲੱਗਾ ਰਹਿੰਦਾ ਹੈ। ਜਾਮ ਕਾਰਨ ਐਮਰਜੈਂਸੀ ਕੰਮਾਂ ਲਈ ਨਿਕਲਣ ਵਾਲੇ ਲੋਕ ਅਤੇ ਐਬੁਲੈਂਸਾ ਸਾਰਾ ਦਿਨ ਫਸੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਪਿੰਡ ਝੰਜੇੜੀ-ਬਡਾਲਾ ਲਿੰਕ ਸੜਕ ਤੇ ਗਟਕਾ ਪਾ ਕੇ ਮਾਨ ਸਰਕਾਰ ਲੁਕ ਪਾਉਣਾ ਭੁੱਲ ਗਈ।
ਜਿਸ ਕਾਰਨ ਇਸ ਸੜਕ ਨਾਲ ਜੁੜਦੇ ਪਿੰਡ ਨਰਕ ਦੀ ਜਿੰਦਗੀ ਵਸਰ ਕਰ ਰਹੇ ਹਨ। ਵੱਡੀ ਸੰਖਿਆ ਵਿੱਚ ਲੋਕਾਂ ਨਾਲ ਇਸ ਸੜਕ ਕਾਰਨ ਹਾਦਸੇ ਵਾਪਰ ਚੁੱਕੇ ਹਨ। ਕਿਸਾਨ ਯੂਨੀਅਨਾਂ ਅਤੇ ਭਾਜਪਾ ਲੀਡਰਸ਼ਿਪ ਵਲੋਂ ਕਈ ਵਾਰ ਮਾਨਯੋਗ ਐੱਸ ਡੀ ਐਮ ਖਰੜ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਇਸ ਸੜਕ ਦੇ ਸੰਬੰਧ ਵਿੱਚ ਮੰਗ ਪੱਤਰ ਵੀ ਦਿੱਤਾ ਗਿਆ ਹੈ। ਕਿਸਾਨ ਯੂਨੀਅਨਾਂ ਵਲੋਂ ਰੋਡ ਜਾਮ ਕਰਕੇ ਸੰਕੇਤਕ ਧਰਨਾ ਪ੍ਰਦਰਸ਼ਨ ਦੇ ਕੇ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਨ ਤੇ ਜੁੰ ਨਹੀਂ ਰਕੜੀ। ਨਾ ਸਰਕਾਰ ਜਾਗੀ ਤੇ ਨਾ ਹੀ ਪ੍ਰਸ਼ਾਸਨ ਜਾਗੀਆ। ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਬੀਬੀ ਅਨਮੋਲ ਗਗਨ ਮਾਨ ਚੁਟਕੀਆਂ ਵਿੱਚ ਐਮਐਸਪੀ ਦੇਣ ਵਾਲੀ ਮਾਨਯੋਗ ਮੰਤਰੀ ਸਾਹਿਬਾ ਤਾਂ ਹਲਕਾ ਖਰੜ ਨੂੰ ਹੀ ਭੁੱਲ ਗਏ।
ਮੈ ਪੁੱਛਣਾ ਚਾਹੁੰਦਾ ਹਾਂ ਹਲਕਾ ਖਰੜ ਦੀ ਵਿਧਾਇਕਾ ਬੀਬੀ ਅਨਮੋਲ ਗਗਨ ਮਾਨ ਨੂੰ ਕਿ ਉਹ ਹਲਕਾ ਖਰੜ ਦੇ ਇਨ੍ਹਾਂ ਪੀੜਤ ਲੋਕਾਂ ਦੀ ਸਾਰ ਕਦੋਂ ਲੇਣਗੈ। ਹੁਣ ਤਾਂ ਉਨ੍ਹਾਂ ਦੀ ਸਰਕਾਰ ਹੈ ਤੇ ਉਹ ਖੁਦ ਵੀ ਕੈਬਨਿਟ ਮੰਤਰੀ ਹਨ। ਕਿਉ ਨਹੀ ਚੁਟਕੀਆਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਹਰ ਫਸਲ ਤੇ ਐਮਐਸਪੀ ਦਿੱਤੀ ਜਾ ਰਹੀ। ਕਿਉ ਨਹੀਂ ਹਲਕੇ ਦੀਆਂ ਸੜਕਾਂ ਬਣ ਰਹੀਆਂ ਹਨ । ਕਿਉ ਨਹੀਂ ਪੰਜਾਬ ਦੀਆਂ ਮਹਿਲਾਵਾਂ ਨੂੰ ਮਾਨ ਸਰਕਾਰ ਗਰੰਟੀ ਵਾਲਾ 1,000 ਰੁਪਏ ਮਹੀਨਾ ਦਿੱਤਾ ਜਾ ਰਿਹਾ। ਕਿਉ ਨਹੀ ਪੰਜਾਬ ਵਿੱਚ ਅਮਨ-ਕਨੂੰਨ ਵਿਵਸਥਾ ਠੀਕ ਹੋ ਰਹੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਅਤੇ ਨਾਜੁਕ ਬਣੀ ਹੋਈ ਹੈ। ਦਿਨ-ਦਿਹਾੜੇ ਕਤਲ, ਲੁੱਟਾਂ-ਖੋਹਾਂ, ਚੋਰੀਆਂ ਹੋ ਰਹੀਆਂ ਹਨ। ਪੰਜਾਬ ਦੇ ਹਰ ਘਰ, ਮਹੱਲੇ ਤੱਕ ਨਸ਼ਾ ਮਾਫੀਆਂ ਨੇ ਪਹੁੰਚ ਬਣਾ ਲਈ ਹੈ। ਸਰਕਾਰ ਕੁਝ ਵੀ ਨਹੀਂ ਕਰ ਪਾ ਰਹੀ ਹੈ। ਹਰ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੈਲ ਸਾਬਤ ਹੋ ਰਹੀ ਹੈ।
ਮੈਂ ਮਾਨ-ਸਰਕਾਰ ਤੋਂ ਵਿਸ਼ੇਸ਼ ਤੌਰ ਤੇ ਮੰਤਰੀ ਸਾਹਿਬਾ ਬੀਬਾ ਅਨਮੋਲ ਗਗਨ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਹਲਕਾ ਖਰੜ ਦੀ ਵਿਧਾਇਕਾ ਹੋਣ ਦੇ ਨਾਤੇ ਹਲਕਾ ਖਰੜ ਦੇ ਲੋਕਾਂ ਦੀ ਸਾਰ ਲੈਣ ਅਤੇ ਇਨ੍ਹਾਂ ਸੜਕਾਂ ਦਾ ਤੁਰੰਤ ਦਖਲ ਦੇ ਕੇ ਕੰਮ ਕਰਵਾਉਣ ਨਹੀਂ ਤਾਂ ਭਾਜਪਾ ਉਨ੍ਹਾਂ ਦੇ ਘਰ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ।
.jpg)

No comments:
Post a Comment