SBP GROUP

SBP GROUP

Search This Blog

Total Pageviews

Friday, February 17, 2023

ਕਿਸਾਨਾਂ ਨੂੰ ਵਧੀਆਂ ਕੁਆਲਿਟੀ ਦੀ ਖੇਤੀ ਸਮੱਗਰੀ ਹੀ ਵੇਚੀ ਜਾਵੇ: ਮੁੱਖ ਖੇਤੀਬਾੜੀ ਅਫ਼ਸਰ

ਐਸ.ਏ.ਐਸ.ਨਗਰ, 17 ਫਰਵਰੀ:ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਹਾੜੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੀ ਖੇਤੀ ਸਮੱਗਰੀ ਉਪਲਬੱਧ ਕਰਵਾਉਣ ਲਈ ਖੇਤੀਬਾੜੀ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ: ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਬਲਾਕ ਡੇਰਾਬੱਸੀ ਦੇ ਖਾਦ,ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਉਨ੍ਹਾਂ ਨਾਲ ਡਾ: ਹਰਸੰਗੀਤ ਸਿੰਘ ਖੇਤੀਬਾੜੀ ਅਫ਼ਸਰ ਡੇਰਾਬੱਸੀ,ਡਾ: ਬੂਟਾ ਸਿੰਘ ਏ.ਡੀ.ੳ ਹੈਡਕੁਆਰਟਰ ਹਾਜ਼ਰ ਸਨ। ਚੈਕਿੰਗ ਕਰਦੇ ਹੋਏ ਡਾ: ਗੁਰਬਚਨ ਸਿੰਘ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਖੇਤੀ ਸਮੱਗਰੀ ਬਿਨਾਂ ਅਡੀਸ਼ਨ ਅਤੇ ਬਿੱਲ ਤੋਂ ਵਗੈਰ ਨਾ ਰੱਖੀ/ਵੇਚੀ ਜਾਵੇ ਅਤੇ ਜਿਸ ਕੰਪਨੀ/ਡੀਲਰ ਦੀ ਲਾਇਸੰਸ ਵਿੱਚ ਅਡੀਸ਼ਨ ਹੋਈ ਹੋਵੇ, ਉਸੇ ਤੋਂ ਹੀ ਬਿੱਲ ਨਾਲ ਖੇਤੀ ਸਮੱਗਰੀ ਖਰੀਦੀ ਜਾਵੇ। ਚੈਂਕਿੰਗ ਮੌਕੇ ਉਨ੍ਹਾਂ ਡੀਲਰਾਂ ਨੂੰ ਕਿਹਾ ਕਿ


ਦੂਜੇ ਜਿਲੇ ਦੇ ਡੀਲਰਾਂ ਤੋਂ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਨਾ ਖਰੀਦੀਆਂ ਜਾਣ,ਅਗਰ ਕੋਈ ਡੀਲਰ ਖਰੀਦ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ: ਹਰਸੰਗੀਤ ਸਿੰਘ ਏ.ੳ ਨੇ ਦੱਸਿਆ ਕਿ ਕਿਸੇ ਵੀ ਫਸਲ ਦਾ ਵੱਧ ਝਾੜ ਖੇਤ ਵਿੱਚ ਵਰਤੀ ਜਾਣ ਵਾਲੀ ਖੇਤੀ ਸਮੱਗਰੀ ਤੇ ਬਹੁਤ ਨਿਰਭਰ ਕਰਦਾ ਹੈ। ਇਸੇ ਨੂੰ ਮੁੱਖ ਰੱਖਦੇ ਹੋਏ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਕਿ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਸਹੀ ਰੇਟਾਂ ਤੇ ਉਪਲਬੱਧ ਕਰਵਾਇਆ ਜਾ ਸਕਣ। ਡਾ: ਬੂਟਾ ਸਿੰਘ ਏ.ਡੀ.ੳ  ਨੇ ਡੀਲਰਾਂ ਨੂੰ ਕਿਹਾ ਕਿ ਸਾਰੇ ਦਸਤਾਵੇਜ਼ ਮੁਕੰਮਲ ਰੱਖੇ ਜਾਣ, ਹਰ ਕਿਸਾਨ ਨੂੰ ਖਰੀਦੇ ਸਮਾਨ ਦਾ ਬਿੱਲ ਜਰੂਰ ਦਿੱਤਾ ਜਾਵੇ ਅਤੇ ਕਿਸੇ ਵੀ ਤਰਾਂ ਦੀ ਟੈਗਿੰਗ ਨਾ ਕੀਤੀ ਜਾਵੇ। ਇਸ ਮੌਕੇ ਡਾ: ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਜਰੂਰ ਲੈ ਲਈ ਜਾਵੇ ਅਤੇ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਰੱਖਿਆ ਜਾਵੇ। ਇਸ ਮੌਕੇ ਸਵਿੰਦਰ ਕੁਮਾਰ ਏ.ਟੀ.ਐਮ ਅਤੇ ਡੀਲਰ ਜੈਨ, ਬੂਟਾ ਸਿੰਘ ਹਾਜ਼ਰ ਸਨ।


No comments:


Wikipedia

Search results

Powered By Blogger