SBP GROUP

SBP GROUP

Search This Blog

Total Pageviews

Wednesday, March 22, 2023

ਰੋਜ਼ਗਾਰ ਮੇਲੇ ਦੌਰਾਨ 81 ਉਮੀਦਵਾਰਾਂ ਨੂੰ ਨੌਕਰੀ

 ਐਸ.ਏ.ਐਸ.ਨਗਰ, 22 ਮਾਰਚ : ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤਹਿਤ ਡੀ.ਬੀ.ਈ.ਈ., ਵਲੋਂ ਹਰ ਵੀਰਵਾਰ (ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ) ਨੂੰ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪਾਂ ਦੀ ਲੜੀ ਤਹਿਤ ਵਿਦਿਆਰਥੀਆਂ ਦੀ ਵੱਧਦੀ ਸਮੂਲੀਅਤ ਨੂੰ ਦੇਖਦੇ ਹੋਏ ਕੁਐਸਟ ਕਾਲਜ ਆਫ ਇੰਸਟੀਚਿਊਸਨ  ਨਾਲ ਮਿਲ ਕੇ ਇਕ ਰੋਜ਼ਗਾਰ ਮੇਲੇ—ਕਮ—ਸਵੈਰੋਜ਼ਗਾਰ ਕੈਂਪ ਦਾ ਆਯੋਜਨ ਕੁਐਸਟ ਗਰੁੱਪ ਆਫ ਇੰਸਟੀਚਿਊਸਨ, ਝੰਜੇੜੀ ਵਿਖੇ ਕੀਤਾ ਗਿਆ।


 ਜਿਸ ਵਿੱਚ ਵਿਸੇ਼ਸ਼ ਤੌਰ ਤੇ ਐਸ.ਡੀ.ਐਮ. ਸ੍ਰੀ ਰਵਿੰਦਰਪਾਲ ਸਿੰਘ ਪੀ.ਸੀ.ਐਸ. ਵਲੋਂ ਵੀ ਸ਼ਿਰਕਤ ਕੀਤੀ ਗਈ। ਇਸ ਰੋਜ਼ਗਾਰ ਮੇਲੇ ਵਿੱਚ ਡਾ.ਆਈ.ਟੀ.ਐਮ. ਲਿਮ:, ਐਕਸਿਸ ਬੈਂਕ, ਪੇਟੀਐਮ ਸਰਵਿਸਿ਼ਜ ਪ੍ਰਾ: ਲਿਮ:, ਜੇ.ਸੀ.ਬੀ.ਐਲ., ਮਿਡਰੀਫ, ਕੁਐਸ ਕਾਰਪੋ:, ਇੰਡਸਿੰਡ ਬੈਂਕ ਆਦਿ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਸ਼ਿਰਕਤ ਕੀਤੀ ਗਈ ਅਤੇ ਵੱਖ ਵੱਖ ਆਸਾਮੀਆਂ ਲਈ ਪੇਸ਼ਕਸ ਕੀਤੀ ਗਈ । ਜਿਸ ਵਿੱਚ ਮੈਟ੍ਰਿਕ ਤੋਂ ਲੈ ਕੇ ਪੋਸਟ ਗ੍ਰੈਜੂਏਟ ਪਾਸ ਪ੍ਰਾਰਥੀਆਂ ਵਲੌਂ ਭਾਗ ਲਿਆ ਗਿਆ। ਜਿਸ ਵਿੱਚ ਲਗਭਗ 239 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਨਿਯੋਜਕਾਂ ਵਲੋਂ 108 ਪ੍ਰਾਰਥੀਆਂ ਦੀ ਸ਼ਾਰਟਲਿਸਟਿੰਗ ਕੀਤੀ ਗਈ ਅਤੇ 81 ਪ੍ਰਾਰਥੀਆਂ ਦੀ ਮੌਕੇ ਤੇ ਸਿਲੈਕਸ਼ਨ ਕੀਤੀ ਗਈ।              

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਮੀਨਾਕਸ਼ੀ ਗੋਇਲ ਵੱਲੋਂ ਦੱਸਿਆ ਗਿਆ ਕਿ ਡੀ.ਬੀ.ਈ.ਈ. ਵਲੋਂ ਵੱਧ ਤੋਂ ਵੱਧ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦਿਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਅਗਲੇਰੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ।

No comments:


Wikipedia

Search results

Powered By Blogger