SBP GROUP

SBP GROUP

Search This Blog

Total Pageviews

Tuesday, March 7, 2023

ਡਾ: ਪ੍ਰਤਿਭਾ ਮਿਸ਼ਰਾ ਪ੍ਰਧਾਨ ਮਹਿਲਾ ਮੋਰਚਾ ਭਾਜਪਾ ਮੰਡਲ ਖਰੜ ਨਿਜੁਕਤ

ਖਰੜ, 07 ਮਾਰਚ :  ਅੱਜ ਭਾਜਪਾ ਮੰਡਲ ਖਰੜ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਸੁਭਾਸ਼ ਅਗਰਵਾਲ ਮੰਡਲ ਪ੍ਰਧਾਨ, ਖਰੜ ਮੰਡਲ-2 ਵੱਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਸਿਸ਼ਠ ਦੀ ਸਲਾਹ ਅਤੇ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾ 'ਤੇ ਡਾ: ਪ੍ਰਤਿਭਾ ਮਿਸ਼ਰਾ ਨੂੰ ਮਹਿਲਾ ਮੋਰਚਾ ਭਾਜਪਾ ਖਰੜ ਮੰਡਲ-2 ਦੀ ਪ੍ਰਧਾਨ ਨਿਯੁਕਤ ਕੀਤਾ   ਅੱਗਰਵਾਲ ਨੇ  ਜਾਣਕਾਰੀ ਦਿੰਦਿਆਂ ਕਿਹਾ ਕਿ ਡਾ. ਪ੍ਰਤਿਭਾ ਮਿਸ਼ਰਾ ਪਾਰਟੀ ਨਾਲ ਸਬੰਧਤ ਹਨ।


 ਉਹ ਇੱਕ ਅਣਥੱਕ ਵਰਕਰ ਹੈ ਜਿਨ੍ਹਾਂ  ਨੇ ਪਾਰਟੀ ਵਿੱਚ ਕਈ ਸਾਲਾਂ ਤੋਂ ਮੰਡਲ ਅਤੇ ਜ਼ਿਲ੍ਹੇ ਦੀ ਟੀਮ ਵਿੱਚ ਵੱਖ-ਵੱਖ ਜੁੰਮੇਬਾਰੀਆਂ  ਅਧੀਨ ਕੰਮ ਕੀਤਾ ਹੈ ਅਤੇ ਨਗਰ ਕੌਂਸਲ ਖਰੜ ਦੀਆਂ ਚੋਣਾਂ ਵੀ ਲੜੀਆਂ ਹਨ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਜਿਵੇਂ ਕਿ ਆਰੀਆ ਸਮਾਜ, ਭਾਰਤ ਵਿਕਾਸ ਪ੍ਰੀਸ਼ਦ ਅਤੇ ਨਿਵੇਦਿਤਾ ਦੇ ਮਾਧਿਅਮ ਨਾਲ  ਸਮਾਜ ਸੇਵਾ ਕਰਦੇ ਆ ਰਹੇ ਹਨ ਅਤੇ  ਡਾਕਟਰ ਹੋਣ ਦੇ ਨਾਤੇ  ਕਰੋਨਾ ਮਹਾਂਮਾਰੀ ਦੌਰਾਨ ਖਰੜ ਨਗਰ ਨਿਵਾਸੀਆਂ ਅਤੇ ਦੁਕਾਨਦਾਰਾਂ ਦੀ ਸਕੈਨਿੰਗ ਦਾ ਕੰਮ ਖਰੜ ਪ੍ਰਸ਼ਾਸਨ ਨਾਲ ਮਿਲ ਕੇ ਕੀਤਾ  ਅਤੇ ਮਿਸ਼ਨ ਰੋਗ ਮੁਕਤ ਭਾਰਤ ਦੇ ਤਹਿਤ ਡਾ: ਪ੍ਰਤਿਭਾ ਮਿਸ਼ਰਾ ਵਲੋਂ ਸਮੇ ਸਮੇ ਤੇ ਮੁਫ਼ਤ ਮੈਡੀਕਲ ਕੈੰਪ ਲਗਾ ਕੇ ਨਗਰ ਵਾਸੀਆਂ ਦੀ ਸੇਵਾ ਕੀਤੀ ਜਾ ਰਹੀ ਹੈ

 ਡਾ ਪ੍ਰਤਿਭਾ ਮਿਸ਼ਰਾ ਨੇ  ਪ੍ਰਧਾਨ ਸੁਭਾਸ਼ ਅਗਰਵਾਲ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਦੇ ਪ੍ਰੋਜੈਕਟ ਨੂੰ ਖਰੜ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਮਹਿਲਾ ਸ਼ਕਤੀ ਦਾ ਪੂਰਾ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸੂਬਾ ਮੀਤ ਪ੍ਰਧਾਨ ਲਖਵਿੰਦਰ ਕੌਰ ਗਰਚਾ, ਸੂਬਾ ਕਾਰਜਕਾਰਨੀ ਮੈਂਬਰ  ਨਰਿੰਦਰ ਰਾਣਾ, ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਔਜਲਾ, ਦਵਿੰਦਰ ਗੁਪਤਾ, ਰਾਮ ਗੋਪਾਲ ਵਰਮਾ, ਰੋਹਿਤ ਮਿਸ਼ਰਾ, ਆਸ਼ੂ ਪੁਰੀ, ਸੀਮਾ ਲੂੰਬਾ, ਰਾਜ ਰਾਣੀ, ਨਰਿੰਦਰ ਜੈਤਕ, ਸਾਸ਼ਤਰੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਸ਼ਸ਼ੀਕਾਂਤ ਭ੍ਰਿਗੂ ਸਮੇਤ ਪਾਰਟੀ ਦੇ ਹੋਰ ਮੈਂਬਰ ਹਾਜ਼ਰ ਸਨ।



No comments:


Wikipedia

Search results

Powered By Blogger