6 ਮਾਰਚ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਇੱਕ ਰੋਜ਼ਾ ਇੰਟਰਾ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ।
ਇਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਭਾਗੀਦਾਰਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਕੂਲ ਆਫ਼ ਲਾਅ ਦੀ ਡੀਨ ਡਾ. ਰਿਚਾ ਰੰਜਨ ਨੇ ਕਿਹਾ ਕਿ ਮੂਟ ਇੱਕ ਅਸਲੀ ਅਦਾਲਤੀ ਕਮਰੇ ਦਾ ਇੱਕ ਛੋਟਾ ਰੂਪ ਹੈ, ਜਿੱਥੇ ਕਾਨੂੰਨੀ ਪ੍ਰਕਿਰਿਆਵਾਂ ਅਤੇ ਮੁਕੱਦਮੇ ਆਯੋਜਿਤ ਕੀਤੇ ਜਾਂਦੇ ਹਨ। ਪ੍ਰੋਗਰਾਮ ਕੋਆਰਡੀਨੇਟਰ ਮਨਦੀਪ ਕੌਰ, ਸਹਾਇਕ ਪ੍ਰੋਫੈਸਰ ਅਤੇ ਸੋਨਲ ਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਨੇ ਕਿਹਾ ਕਿ ਮੂਟ ਪ੍ਰਸਤਾਵ ਅਪਰਾਧਿਕ ਕਾਨੂੰਨ ’ਤੇ ਅਧਾਰਿਤ ਸੀ। ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਦਾ ਨਿਰਣਾ ਐਡਵੋਕੇਟ ਸੁਨੀਲ ਕੌਸ਼ਿਕ, ਮਨਦੀਪ ਕੌਰ, ਦੀਕਸ਼ਾ ਅਤੇ ਪਿ੍ਰਅੰਕਾ ਧੀਮਾਨ ਨੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਨ ਡਾ. ਰਿਚਾ ਰੰਜਨ ਨੇ ਦੱਸਿਆ ਕਿ ਬੀਏ ਐਲਐਲਬੀ 10ਵੇਂ ਸਮੈਸਟਰ ਅਤੇ ਬੀਏ ਐਲਐਲਬੀ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। ਫਾਈਨਲ ਰਾਊਂਡ ਦੀ ਜੱਜਮੈਂਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਰਲਵ ਸਿੰਘ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਕਾਨੂੰਨ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫ਼ਲ ਹੋਣ ਲਈ ਸਖ਼ਤ ਮਿਹਨਤ ਕਰਨ ਅਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਦਾ ਸੁਝਾਅ ਦਿੱਤਾ।
ਇਸ ਦੌਰਾਨ ਫਾਈਨਲ ਰਾਊਂਡ ਬੀਏ ਐਲਐਲਬੀ 10ਵੇਂ ਸਮੈਸਟਰ ਦੇ ਵਿਦਿਆਰਥੀਆਂ ਪੁਲਕਿਤ ਦਾਸਵਾਲ ਅਤੇ ਮਹਿਕ ਮੈਣੀ ਦੀ ਟੀਮ ਨੇ ਜਿੱਤਿਆ ਅਤੇ ਉਪ ਜੇਤੂ ਟੀਮ ਬੀਏ ਐਲਐਲਬੀ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਪ੍ਰੀਟੀ, ਗਗਨਦੀਪ ਕੌਰ ਅਤੇ ਉਜਵਲ ਦੀ ਰਹੀ। ਬੈਸਟ ਮੂਟਰ ਦਾ ਅਵਾਰਡ ਪੁਲਕਿਤ ਦਾਸਵਾਲ ਨੂੰ, ਬੈਸਟ ਸਪੀਕਰ ਦਾ ਅਵਾਰਡ ਭਾਵਨਾ ਨੂੰ ਅਤੇ ਬੈਸਟ ਪਰਫਾਰਮੈਂਸ ਦਾ ਅਵਾਰਡ ਮਹਿਮਾ ਨੂੰ ਦਿੱਤਾ ਗਿਆ।
ਡਾ. ਰਿਚਾ ਰੰਜਨ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕੋਆਰਡੀਨੇਟਰ ਮਨਦੀਪ ਕੌਰ, ਸਹਾਇਕ ਪ੍ਰੋਫੈਸਰ ਸੋਨਲ ਪ੍ਰੀਤ ਕੌਰ ਅਤੇ ਸਟੂਡੈਂਟਸ ਮੂਟ ਕੋਰਟ ਕਮੇਟੀ ਦੇ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਸਮਾਗਮ ਦੇ ਆਯੋਜਨ ਵਿੱਚ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਉਦਮ ਦੀ ਸ਼ਲਾਘਾ ਕੀਤੀ।


No comments:
Post a Comment