SBP GROUP

SBP GROUP

Search This Blog

Total Pageviews

Wednesday, September 20, 2023

ਸੀ-ਪਾਈਟ ਵਿਖੇ ਮੁਫਤ ਸਰੀਰਕ ਅਤੇ ਲਿਖਤੀ ਪੇਪਰਾਂ ਦੀ ਤਿਆਰੀ ਸ਼ੁਰੂ

ਐਸ.ਏ.ਐਸ.ਨਗਰ, 20 ਸਤੰਬਰ : ਪੰਜਾਬ ਦੇ ਜ਼ਿਲ੍ਹਾ ਮੋਹਾਲੀ ਅਤੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਰਾਜਪੁਰਾ ਦੇ ਨੌਜਵਾਨਾਂ ਲਈ ਸੀ-ਪਾਈਟ ਕੇਂਦਰ, ਆਈ.ਟੀ.ਆਈ. ਲਾਲੜੂ, ਜ਼ਿਲ੍ਹਾ ਮੋਹਾਲੀ ਵੱਲੋਂ ਭਵਿੱਖ ਵਿੱਚ ਹੋਣ ਵਾਲੀ ਪੰਜਾਬ/ਦਿੱਲੀ ਪੁਲਿਸ, ਫੋਜ਼/ਪੈਰਾ ਮਿਲਟਰੀ ਫੋਰਸ ਅਤੇ ਕਿਸੇ ਵੀ ਪ੍ਰਕਾਰ ਦੀ ਭਰਤੀ ਲਈ ਮੁਫਤ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ।


 ਇਸ ਲਈ ਜ਼ਿਲ੍ਹਾ ਮੋਹਾਲੀ ਅਤੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਰਾਜਪੁਰਾ ਨਾਲ ਸਬੰਧਤ ਨੌਜਵਾਨ ਜਿਨ੍ਹਾਂ ਨੇ ਕਿਸੇ ਵੀ ਪ੍ਰਕਾਰ ਦੀ ਭਰਤੀ ਲਈ ਅਪਲਾਈ ਕੀਤਾ ਹੈ ਜਾਂ ਇੱਛਾ ਰੱਖਦੇ ਹਨ, ਉਹ ਸਰੀਰਕ ਅਤੇ ਲਿਖਤੀ ਪੇਪਰਾਂ ਦੀ ਤਿਆਰੀ ਲਈ ਆਪਣੇ ਸਰਟੀਫਿਕੇਟਾਂ ਦੀ ਫੋਟੋ-ਕਾਪੀਆਂ ਅਤੇ 02 ਫੋਟੋਆਂ ਨਾਲ ਲੈ ਕੇ ਕੈਂਪ ਵਿਚ ਆ ਸਕਦੇ ਹਨ। 

ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁੱਲ ਮੁਫਤ ਦਿੱਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਵਾਸਤੇ 9878394770 ਅਤੇ 9815077512 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਯਾਦਵਿੰਦਰ ਸਿੰਘ, ਟ੍ਰੇਨਿੰਗ ਅਫਸਰ ਵਲੋਂ ਦਿੱਤੀ ਗਈ ਹੈ।

No comments:


Wikipedia

Search results

Powered By Blogger