SBP GROUP

SBP GROUP

Search This Blog

Total Pageviews

Thursday, April 25, 2024

ਪਲੇਸਮੈਂਟ ਲਈ 900 ਤੋਂ ਵੱਧ ਕੰਪਨੀਆਂਸੀਜੀਸੀ ਲਾਂਡਰਾਂ ਪਹੁੰਚੀਆਂ

 ਖਰੜ 25 ਅਪ੍ਰੈਲ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਲਈ ਸਾਲ 2023-2024 ਸੈਸ਼ਨ ਇੱਕ ਸਫਲ ਪਲੇਸਮੈਂਟ ਸੀਜ਼ਨ ਵਜੋਂ ਸਾਬਿਤ ਹੋਇਆ ਜੋ ਕਿ ਅਦਾਰੇ ਲਈ ਇੱਕ ਵੱਡੀ ਪ੍ਰਾਪਤੀ ਹੈ। ਜ਼ਿਕਰਯੋਗ ਗੱਲ ਹੈ ਕਿ ਸੀਜੀਸੀ ਵੱਲੋਂ ਕੈਂਪਸ ਵਿਖੇ ਭਰਤੀ ਮੁਹਿੰਮ ਲਈ ਆਉਣ ਵਾਲੀਆਂ 900 ਤੋਂ ਵੱਧ ਕੰਪਨੀਆਂ ਦੀ ਮੇਜ਼ਬਾਨੀ ਕੀਤੀ ਗਈ ਅਤੇ ਇਸ ਦੌਰਾਨ ਸੰਸਥਾ ਦੇ ਵਿਿਦਆਰਥੀਆਂ ਨੇ 9,000 ਤੋਂ ਵੱਧ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਹਨ, ਜਿਸ ਵਿੱਚ ਸਭ ਤੋਂ ਵੱਧ 50-ਪਲੱਸ ਐਲਪੀਏ ਦੀ ਪੇਸ਼ਕਸ਼ ਵਾਲਾ ਪੈਕੇਜ ਸ਼ਾਮਲ ਹੈ। ਇਹ ਸਫਲਤਾ ਸੰਸਥਾ ਅਤੇ ਵਿਿਦਆਰਥੀਆਂ ਵਿੱਚ ਭਰਤੀ ਕਰਨ ਵਾਲਿਆਂ ਵੱਲੋਂ ਦਿਖਾਏ ਗਏ ਭਰੋਸੇ ਨੂੰ ਦਰਸਾਉਂਦੀ ਹੈ।



ਉੱਤਮਤਾ ਪ੍ਰਤੀ ਆਪਣੀ ਵਚਨਬੱਧਤਾ ਦਾ ਸਬੂਤ ਦਿੰਦਿਆਂ ਸੀਜੀਸੀ ਨੇ ਨਾ ਸਿਰਫ ਨੌਕਰੀਆਂ ਦੀਆਂ ਸਭ ਤੋਂ ਵੱਧ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਹਨ ਸਗੋਂ ਪ੍ਰਮੁੱਖ ਆਈਟੀ ਸਰਵਿਸ ਐਮਐਨਸੀ ਸਣੇ ਕੇਪੀਆਈਟੀ ਤਕਨਾਲੋਜੀ, ਟੈਕ ਮਹਿੰਦਰਾ, ਕਾਗਨੀਜ਼ੈਂਟ, ਵਿਪਰੋ, ਐਕਸੇਂਚਰ, ਐਮਫੇਸਿਸ, ਐਲਐਂਡਟੀ ਆਦਿ ਤੋਂ ਵੀ ਮਹੱਤਵਪੂਰਨ ਮਾਨਤਾ ਪ੍ਰਾਪਤ ਕੀਤੀ ਹੈ। ਸੀਜੀਸੀ ਦੇ ਵਿਿਦਆਰਥੀਆਂ ਨੇ ਆਈਟੀ ਸੇਵਾਵਾਂ ਤੋਂ ਲੈ ਕੇ ਸਲਾਹਕਾਰ, ਸਾਫਟਵੇਅਰ ਸੈਕਟਰ ਅਤੇ ਸੈਮੀਕੰਡਕਟਰ ਕੰਪਨੀਆਂ ਵਿੱਚ  ਉਦਯੋਗਾਂ ਦੇ ਵਿਸ਼ਾਲ ਸਪੈਕਟ੍ਰਮ ਤੋਂ ਪੇਸ਼ਕਸ਼ਾਂ ਹਾਸਲ ਕੀਤੀਆਂ ਹਨ।ਅਜਿਹੀਆਂ ਪਲੇਸਮੈਂਟ ਪੇਸ਼ਕਸ਼ਾਂ ਵਿੱਚ ਵਿਿਦਆਰਥੀਆਂ ਨੇ ਵੱਖ ਵੱਖ ਨੌਕਰੀ ਦੀਆਂ ਭੂਮਿਕਾਵਾਂ ਅਤੇ ਖੇਤਰਾਂ ਲਈ ਆਪਣੇ ਹੁਨਰ ਅਤੇ ਅਨੁਕੂਲਤਾ ਦਾ ਪ੍ਰਸੰਸ਼ਾਯੋਗ ਪ੍ਰਮਾਣ ਦਿੱਤਾ ਹੈ। ਇਹ ਪ੍ਰਾਪਤੀ ਇਸ ਸੰਸਥਾ ਦੇ ਵਿਿਦਆਰਥੀਆਂ ਦੀ ਬੇਮਿਸਾਲ ਪ੍ਰਤਿਭਾ, ਹੁਨਰ ਅਤੇ ਮਜਬੂਤ ਅਕਾਦਮਿਕ ਢਾਂਚੇ ਨੂੰ ਉਜਾਗਰ ਕਰਦੀ ਹੈ ਜੋ ਉਨ੍ਹਾਂ ਨੂੰ ਕਾਰਪੋਰੇਟ ਖੇਤਰ ਦੀਆਂ ਚੁਣੌਤੀਆਂ ਲਈ ਤਿਆਰ ਕਰਦੀ ਹੈ।


ਇਸ ਸਾਲ ਦੀ ਪਲੇਸਮੈਂਟ ਮੁਹਿੰਮ ਦੀ ਮੁੱਖ ਵਿਸ਼ੇਸ਼ਤਾ ਇਹ ਵੀ ਰਹੀ ਕਿ ਸੀਜੀਸੀ ਵਿੱਚ ਪ੍ਰਮੁੱਖ ਚਾਰ ਸਲਾਹਕਾਰੀ ਫਰਮਾਂ ਡੇਲੋਇਟ, ਈਵਾਈ, ਕੇਪੀਐਮਜੀ, ਅਤੇ ਪੀਡਬਲਯੂਸੀ ਦੀ ਮੇਜ਼ਬਾਨੀ ਕਰਨੀ ਜੋ ਬਹੁਤ ਮਾਣ ਵਾਲੀ ਗੱਲ ਹੈ। ਇਹ ਵਿਿਦਆਰਥੀਆਂ ਲਈ ਉਦਯੋਗਿਕ ਮਾਹਰਾਂ ਨਾਲ ਬੇਮਿਸਾਲ ਐਕਸਪੋਜਰ ਅਤੇ ਸਲਾਹਕਾਰ ਡੋਮੇਨ ਵਿੱਚ ਵਿਸ਼ੇਸ਼ ਸਮਝ ਪ੍ਰਦਾਨ ਕਰਨ ਦੀ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਇਆ ਹੈ। ਇਹ ਸੰਸਥਾ ਵਿਿਦਆਰਥੀਆਂ ਨੂੰ ਸਲਾਹ ਮਸ਼ਵਰੇ ਅਤੇ ਸਲਾਹਕਾਰੀ ਸੇਵਾਵਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦੇ ਬੇਮਿਸਾਲ ਮੌਕੇ ਵੀ ਪ੍ਰਦਾਨ ਕਰਨ ਵਿੱਚ ਮੋਹਰੀ ਰਹੀ ਹੈ। ਇਸ ਤੋਂ ਇਲਾਵਾ ਇੰਟੈਲ, ਐਨਵੀਆਈਡੀਆਈਏ, ਕਾਲਕਾੱਮ, ਵੇਸਟਰਨ ਡਿਜ਼ੀਟਲ ਸੈਨਡਿਸਕ), ਮਾਰਵੱਲ ਵਰਗੀਆਂ ਪ੍ਰਮੁੱਖ ਸੈਮੀਕੰਡਕਟਰ ਕੰਪਨੀਆਂ ਦੇ ਨਾਲ ਸੀਜੀਸੀ ਦਾ ਸਹਿਯੋਗ, ਇੱਕ ਤਕਨਾਲੋਜੀ ਸੈਕਟਰ ਲਈ ਤਰਜੀਹੀ ਟੈਲੇਂਟ ਪੂਲ ਵਜੋਂ ਇਸ ਦੀ ਸਾਖ ਨੂੰ ਮਜ਼ਬੂਤ ਕਰਦਾ ਹੈ। ਸੀਜੀਸੀ ਵਿਖੇ ਅਕਾਦਮਿਕ ਅਤੇ ਇੰਡਸਟੀ ਪਾਰਟਰਨਰ ਵਿਚਕਾਰ ਆਪਸੀ ਤਾਲਮੇਲ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੇ ਵਿਿਦਆਰਥੀ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਲੋੜੀਂਦੇ ਨਵੀਨਤਮ ਹੁਨਰਾਂ ਅਤੇ ਗਿਆਨ ਨਾਲ ਲੈਸ (ਭਰਪੂਰ) ਹਨ।



ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ ਸਤਮਾਨ ਸਿੰਘ ਸੰਧੂ ਅਤੇ ਪ੍ਰਧਾਨ ਸ ਰਸ਼ਪਾਲ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਸੀਜੀਸੀ ਵਿਖੇ ਹੁਨਰ ਨੂੰ ਪਾਲਣ, ਨਵੀਨਤਾ ਨੂੰ ਬੜਾਵਾ ਦੇਣ ਅਤੇ ਆਪਣੇ ਵਿਿਦਆਰਥੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਮਾਹਰ ਬਣਾਉਣ ਲਈ ਵਚਨਬੱਧ  ਹਾਂ। ਉਨ੍ਹਾਂ ਨੇੇ ਸਾਰੇ ਵਿਿਦਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਤਹਿ ਦਿਲੋਂ ਵਧਾਈ ਦਿੱਤੀ ਅਤੇ ਮਾਣਯੋਗ ਭਰਤੀ ਕਰਨ ਵਾਲੀਆਂ ਕੰਪਨੀਆਂ ਦਾ ਸੰਸਥਾ ਵਿੱਚ ਨਿਰੰਤਰ ਸਮਰਥਨ ਅਤੇ ਵਿਸ਼ਵਾਸ ਬਣਾਏ ਰੱਖਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਅਤੇ ਉੱਤਮਤਾ, ਨਵੀਨਤਾ, ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਇੱਕ ਪ੍ਰਮੁੱਖ ਵਿਿਦਅਕ ਸੰਸਥਾ ਵਜੋਂ ਸੀਜੀਸੀ ਅਕਾਦਮਿਕ ਕਠੋਰਤਾ, ਉਦਯੋਗ ਸਬੰਧਤ ਪਾਠਕ੍ਰਮ ਅਤੇ ਅਨੁਭਵੀ ਸਿੱਖਿਆ ’ਤੇ ਜ਼ੋਰ ਦਿੰਦਾ ਹੈ ਜੋ ਆਪਣੇ ਵਿਿਦਆਰਥੀਆਂ ਨੂੰ ਗਤੀਸ਼ੀਲ ਅਤੇ ਪ੍ਰਤੀਯੋਗੀ ਗਲੋਬਲ ਵਾਤਾਵਰਨ ਵਿੱਚ ਵਧਣ-ਫੁੱਲਣ ਲਈ ਤਿਆਰ ਕਰਦਾ ਹੈ।

No comments:


Wikipedia

Search results

Powered By Blogger