ਖਰੜ 26 ਅਪ੍ਰੈਲ : ਇੰਸਟੀਚਿਊਟ ਆਫ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਲਾਈਫ ਸਾਇੰਸਜ਼ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਇੱਕ ਵਿਗਿਆਨ ਮੇਲਾ ‘ਸਾਇੰਸ ਬ੍ਰੇਨੀਏਕਸ ’ ਆਯੋਜਿਤ ਕੀਤਾ ਗਿਆ ।
ਇਸ ਮੌਕੇ ਸਟਾਰਟਅੱਪ ਡਿਸਪਲੇਅ, ਪ੍ਰੋਜੈਕਟ ਡਿਸਪਲੇਅ, ਕੋਲਾਜ ਮੇਕਿੰਗ ਅਤੇ ਪੋਸਟਰ ਮੇਕਿੰਗ ਫੋਟੋਗ੍ਰਾਫੀ, ਸਾਇੰਸ ਮਾਡਲ ਅਤੇ ਹੈਲਥੀ ਫੂਡ ਮੁਕਾਬਲੇ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ।
ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਸਾਇੰਸ ਬ੍ਰੇਨੀਏਕਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਵਿਦਿਆਰਥੀ ਭਲਾਈ ਡੀਨ, ਡਾ: ਸਿਮਰਜੀਤ ਕੌਰ ਨੇ ਪਤਵੰਤਿਆਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਜੋਤੀ ਗੜ੍ਹੇਵਾਲ, ਸੰਸਥਾਪਕ ਅਤੇ ਡਾਇਰੈਕਟਰ, ਆਈਟੀਐਚਐਸ, ਨੇ ਦੱਸਿਆ ਕਿ ਸਾਇੰਸ ਬ੍ਰੇਨੀਏਕਸ ਦੇ ਆਯੋਜਨ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਜੋ ਉਹਨਾਂ ਦੇ ਹੁਨਰ ਅਤੇ ਯੋਗਤਾਵਾਂ ਨੂੰ ਵਧਾਉਂਦੇ ਹਨ।
ਡਾ: ਕੁਮਾਰ ਅਭਿਰਾਮ ਝਾਅ, ਮੁੱਖ ਵਿਗਿਆਨੀ,ਜੀਆਈਓਐਸਟੀਏਆਰ, ਯੂ.ਐਸ.ਏ., ਪ੍ਰੋਫੈਸਰ ਏ.ਕੇ. ਸਿਨਹਾ, ਮਾਨਵ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਡਾ: ਇੰਦੂ ਸ਼ਰਮਾ, ਜ਼ੂਲੋਜੀ ਵਿਭਾਗ, ਪੰਜਾਬ ਯੂਨੀਵਰਸਿਟੀ, ਜਿਊਰੀ ਮੈਂਬਰ ਸਨ। ਡਾ: ਨੀਨਾ ਮਹਿਤਾ, ਡਾ: ਮਨੋਜ ਬਾਲੀ, ਡਾ: ਸੋਨੀਆ ਵੱਟਾ ਨੇ ਵੀ ਮੁਕਾਬਲਿਆਂ ਦੀ ਜੱਜਮੈਂਟ ਕੀਤੀ।
ਆਈਟੀਐਚਐਸ ਦੇ ਡਾਇਰੈਕਟਰ ਡਾ: ਪੁਲਕੇਸ਼ ਪੁਰਕੈਤ ਨੇ ਸਾਇੰਸ ਬ੍ਰੇਨੀਏਕਸ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਧੰਨਵਾਦ ਕੀਤਾ।
ਸਾਇੰਸ ਮਾਡਲ ਮੁਕਾਬਲੇ ਵਿੱਚ ਪਹਿਲਾ ਇਨਾਮ ਮਾਧਵ ਆਹੂਜਾ ਨੇ, ਦੂਜਾ ਇਨਾਮ ਰੁਦਰਾਕਸ਼ ਮੋਂਗਾ ਅਤੇ ਪ੍ਰਿਆ ਠਾਕੁਰ ਨੇ ਅਤੇ ਤੀਜਾ ਇਨਾਮ ਮਲੀਹਾ ਨੇ ਜਿੱਤਿਆ।
ਫੋਟੋਗ੍ਰਾਫੀ ਮੁਕਾਬਲੇ ਵਿੱਚ ਪਹਿਲਾ ਇਨਾਮ ਅਰਸ਼ਪ੍ਰੀਤ ਕੌਰ, ਦੂਜਾ ਇਨਾਮ ਅਨਮੋਲ ਚੌਧਰੀ ਅਤੇ ਤੀਜਾ ਇਨਾਮ ਮੁਹੰਮਦ ਯੂਸਫ਼ ਡਾਰ ਨੇ ਹਾਸਲ ਕੀਤਾ।
ਪੋਸਟਰ ਮੇਕਿੰਗ ਵਿੱਚ ਪਹਿਲਾ ਇਨਾਮ ਅਮਰਜੋਤ ਕੌਰ, ਦੂਜਾ ਇਨਾਮ ਗੁਰਪ੍ਰੀਤ ਕੌਰ ਅਤੇ ਤੀਜਾ ਇਨਾਮ ਮੇਘਾ ਵਰਮਾ ਨੇ ਜਿੱਤਿਆ।
ਕੋਲਾਜ ਮੇਕਿੰਗ ਵਿੱਚ ਚੇਸਟਾ ਨੇ ਪਹਿਲਾ ਇਨਾਮ, ਨਿਧੀ ਨੇ ਦੂਜਾ ਅਤੇ ਅਫਸ਼ਾਨ ਨੇ ਤੀਜਾ ਇਨਾਮ ਜਿੱਤਿਆ। ਇਸ ਸਮਾਗਮ ਦੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
.jpg)

No comments:
Post a Comment