SBP GROUP

SBP GROUP

Search This Blog

Total Pageviews

Wednesday, May 22, 2024

ਅਸਮਾਨ ਵਿੱਚ ਝੂਲਦੇ ਗਰਮ ਹਵਾ ਦੇ ਗੁਬਾਰੇ ਦੇ ਰਹੇ ਨੇ ਉੱਚੀਆਂ ਇਮਾਰਤਾਂ ਵਿੱਚ ਰਹਿ ਰਹੇ ਵੋਟਰਾਂ ਨੂੰ ਵੋਟਪਾਉਣ ਦਾ ਸੁਨੇਹਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਈ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵੋਟਰ ਤੱਕ ਪਹੁੰਚ ਕਰਨ ਲਈ ਜ਼ਿਲ੍ਹਾ ਮੋਹਾਲੀ ਦੀਆਂ ਉੱਚੀਆਂ ਇਮਾਰਤਾਂ ਨੂੰ ਦੇਖਦੇ ਹੇਏ ਜਿੱਥੇ ਹਾਈਰਾਈਜ਼ ਬਿੰਲਡਿਗਜ਼ ਵਿਚ ਪਹਿਲੀ ਵਾਰ ਪੋਲਿੰਗ ਬੂਥ ਬਣਾ ਕੇ ਪੰਜਾਬ ਦੇ ਚੋਣ ਇਤਹਾਸ ਵਿੱਚ ਪਹਿਲ ਕੀਤੀ ਗਈ ਹੈ, ਉਥੇ ਹਵਾ ਵਿੱਚ ਉੱਡਦੇ “ਹੋਟ ਏਅਰ ਬੈਲੂਨ” ਰਾਹੀਂ ਗਗਨ ਚੁੰਬੀ ਇਮਾਰਾਤਾਂ ਦੇ ਵਸਨੀਕਾਂ ਨੂੰ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਜਾ ਰਿਹਾ ਅਤੇ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਦਿੱਤੀ ਜਾ ਰਹੀ ਹੈ। 


   ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਉਮੈਕਸ ਸਿਟੀ ਨਿਊ ਚੰਡੀਗੜ੍ਹ ਤੋਂ ਇਸ ਉਪਰਾਲੇ ਦੀ ਸ਼ੁਰੁਆਤ ਕੀਤੀ ਗਈ ਹੈ ਜੋ ਕਿ ਜਲਦ ਹੀ ਸ਼ਹਿਰ ਦੀਆਂ ਵੱਖ-ਵੱਖ ਸੁਸਾਇਟੀਆਂ ਵਿੱਚ ਵੀ ਇਸ ਤਰਾਂ ਦੇ ਵੋਟ ਪਾਉਣ ਦੇ ਸੁਨੇਹੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਹਰ ਇਕ ਵਸਨੀਕ ਨੂੰ ਵੋਟ ਪਾਉਣ ਵਿਚ ਕੋਈ ਵੀ ਦਿੱਕਤ ਨਾ ਆਵੇ। ਇਸ ਲਈ ਅਤੇ ਹੀਟ ਵੇਵ ਤੋਂ ਬਚਾਅ ਲਈ ਵੱਖ ਵੱਖ ਬੂਥਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸੀਨੀਅਰ ਸੀਟੀਜਨ 85 ਸਾਲ ਤੋਂ ਵਧੇਰੇ ਉਮਰ ਵਾਲੇ ਅਤੇ ਦਿਵਿਆਗ ਜਨ ਵੋਟਰ ਜੋ ਕਿ ਘਰ ਤੋਂ ਵੋਟ ਪਾਉਣਾ ਚਾਹੁੰਦੇ ਹਨ, ਇਸ ਸੰਬਧੀ ਵੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜੇ ਕੋਈ ਸੀਨੀਅਰ ਸਿਟੀਜਨ ਜਾਂ ਦਿਵਿਆਗ ਜਨ ਜਾਂ ਕੋਈ ਵੀ ਵੋਟਰ, ਵੋਟ ਪਾਉਣ ਵਾਲੇ ਦਿਨ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਉਣਾ ਚਾਹੇਗਾ, ਉਸ ਨੂੰ ਮੁਫ਼ਤ ਵਿੱਚ ਪਿਕ ਐਂਡ ਡਰੋਪ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰੀਆਂ ਨੂੰ ਵੋਟ ਦੇ ਨਾਲ-ਨਾਲ ਵਾਤਾਵਰਨ ਨੂੰ ਸਾਫ਼ ਰੱਖਣ ਦੀ ਅਪੀਲ ਵੀ ਕੀਤੀ।

No comments:


Wikipedia

Search results

Powered By Blogger