ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਕਤੂਬਰ : ਪੰਜਾਬ ਭਰ ਵਿੱਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਜਲੀ ਸਪਲਾਈ ਰੁਕਾਵਟਾਂ ਨੂੰ ਘੱਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਆਰੰਭ 5000 ਕਰੋੜ ਰੁਪਏ ਦੇ ਮੁੱਖ ਰਾਜ ਪੱਧਰੀ ਸੁਧਾਰ ਦੇ ਹਿੱਸੇ ਵਜੋਂ, ਵਿਧਾਇਕਾ ਸ਼੍ਰੀਮਤੀ ਅਨਮੋਨ ਗਗਨ ਮਾਨ ਅੱਜ ਖਰੜ ਅਤੇ ਕੁਰਾਲੀ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਲਈ 112.5 ਕਰੋੜ ਰੁਪਏ ਦੀ ਬਿਜਲੀ ਆਊਟੇਜ ਰਿਡਕਸ਼ਨ (ਵਿਆਪਕ ਬਿਜਲੀ ਸਪਲਾਈ ਸੁਧਾਰ) ਯੋਜਨਾ ਦੀ ਸ਼ੁਰੂਆਤ ਕੀਤੀ ਗਈ।
ਇਸ ਦਾ ਮੰਤਵ ਸੂਬੇ ਦੇ ਵਡਮੁੱਲੇ ਖਪਤਕਾਰਾਂ ਨੂੰ ਸਥਿਰ, ਭਰੋਸੇਯੋਗ ਅਤੇ ਨਿਰਵਿਘਨ ਸਪਲਾਈ ਪ੍ਰਦਾਨ ਕਰਨਾ ਹੈ। ਜਿਸ ਤਹਿਤ ਹਲਕੇ ਵਿੱਚ ਕੁੱਲ 19 ਨੰ ਫੀਡਰ ਚਾਲੂ ਕੀਤੇ ਜਾ ਚੁੱਕੇ ਹਨ ਅਤੇ ਅੱਜ 3 ਨੂੰ ਹੋਰ ਨਵੇਂ 11KV ਫੀਡਰ ਚਾਲੂ ਕਰਕੇ ਖਰੜ ਵਾਸੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਇਸ ਮਹਿਮ ਦੌਰਾਨ ਪੰਜਾਬ ਸਰਕਾਰ ਵੱਲੋਂ ਹਲਕਾ ਖਰੜ ਅਤੇ ਕੁਰਾਲੀ ਵਿਖੇ ਹੇਠ ਲਿਖੇ ਕੰਮ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਹਨ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਖਰੜ ਵਿੱਚ 112.5 ਕਰੋੜ ਰੁਪਏ ਦਾ ਨਿਵੇਸ਼ ਬਿਜਲੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਵੱਡੀ ਪੁਲਾਂਘ ਹੈ, ਜੋ ਨਿਰਵਿਘਨ ਬਿਜਲੀ ਸਪਲਾਈ, ਬਿਹਤਰ ਵੋਲਟੇਜ ਸਥਿਰਤਾ ਅਤੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਏਗਾ।
ਇਸ ਪਹਿਲਕਦਮੀ ਦੇ ਤਹਿਤ, ਕਈ ਨਵੇਂ 220 ਕੇਵੀ ਗਰਿੱਡ ਦੀ ਸਮਰਥਾ ਵਿੱਚ 260 ਐੱਮ.ਵੀ.ਏ ਤੋਂ 320 ਐੱਮ.ਵੀ.ਏ ਦਾ ਵਾਧਾ , 66 ਕੇਵੀ ਸਨੀ ਇੰਕਲੇਵ ਗਰਿੱਡ ਦੀ ਸਮਰੱਥਾ ਵਿੱਚ 40 ਐੱਮ.ਵੀ.ਏ ਤੋਂ 63 ਐੱਮ.ਵੀ.ਏ ਦਾ ਵਾਧਾ, 175 ਨੰ ਨਵੇਂ ਰੱਖੇ ਟ੍ਰਾਂਸਫਾਰਮਰ, 263 ਨੰ ਟ/ਫ ਦੀ ਸਮਰੱਥਾ ਵਿੱਚ ਕੀਤਾ ਵਾਧਾ, 22 ਨੰ 11 ਕੇਵੀ ਫੀਡਰ ਉਸਾਰੇ ਗਏ ਜਿਸ ਦੀ ਕੁੱਲ ਲਾਗਤ 37.5 ਕਰੋੜ ਹੈ ਅਤੇ ਆਉਣ ਵਾਲੇ ਸਾਲ ਦੌਰਾਨ 75 ਕਰੋੜ ਦੀ ਲਾਗਤ ਨਾਲ਼ 2 ਨੰ. ਨਵੇਂ 66 ਕੇਵੀ ਗਰਿੱਡ –ਛੱਜੂਮਾਜਰਾ ਅਤੇ ਰਡਿਆਲਾ, ਨਵੇ 8ਨੰ 11 ਕੇਵੀ ਫੀਡ਼ਰਾਂ ਦੀ ਉਸਾਰੀ, ਨਵੇਂ 50 ਨੰ ਟ/ਫ ਦੀ ਉਸਾਰੀ, 113 ਨੰ. ਟ/ਫ ਦੀ ਸਮਰੱਥਾ ਵਿੱਚ ਵਾਧਾ ਅਤੇ ਨਵੀਆਂ ਤਾਰਾਂ ਆਦਿ ਦਾ ਕੰਮ ਕੀਤਾ ਜਾਵੇਗਾ।
ਇਹ ਨਵੇਂ ਆਉਣ ਵਾਲੇ ਗਰਿੱਡ ਐਸ ਏ ਐਸ ਨਗਰ ਵਿੱਚ ਟਰਾਂਸਮਿਸ਼ਨ ਅਤੇ ਸਪਲਾਈ ਵੰਡ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨਗੇ, ਜਿਸ ਨਾਲ ਸ਼ਹਿਰੀ ਅਤੇ ਆਲੇ ਦੁਆਲੇ, ਦੋਵਾਂ ਖੇਤਰਾਂ ਵਿੱਚ ਭਰੋਸੇਯੋਗਤਾ, ਘਟੇ ਹੋਏ ਆਊਟੇਜ ਅਤੇ ਸਥਿਰ ਵੋਲਟੇਜ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਵਿਧਾਇਕਾ ਅਨਮੋਨ ਗਗਨ ਮਾਨ ਖਰੜ ਤੋਂ ਹੀ, ਜਲੰਧਰ ਵਿਖੇ ਹੋਏ ਰਾਜ ਪੱਧਰੀ ਪ੍ਰੋਗਰਾਮ ਵਿੱਚ ਲਾਈਵ ਸਟ੍ਰੀਮਿੰਗ ਰਾਹੀਂ ਸ਼ਾਮਲ ਹੋਏ, ਜਿਸਦੀ ਪ੍ਰਧਾਨਗੀ ਮੁੱਖ ਮੰਤਰੀ ਐਸ. ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕੀਤੀ, ਜਿਸ ਵਿੱਚ 'ਬਿਜਲੀ ਆਊਟੇਜ ਰਿਡਕਸ਼ਨ ਯੋਜਨਾ' ਦੀ ਰਾਜ ਵਿਆਪੀ ਸ਼ੁਰੂਆਤ ਕੀਤੀ ਗਈ।
ਐਮ ਐਲ ਏ ਅਨਮੋਨ ਗਗਨ ਮਾਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਨ੍ਹਾਂ ਵਿਆਪਕ ਕੰਮਾਂ ਦੇ ਪੂਰਾ ਹੋਣ ਨਾਲ ਖਰੜ ਅਤੇ ਕੁਰਾਲੀ ਦੇ ਬਿਜਲੀ ਵੰਡ ਨੈੱਟਵਰਕ ਦਾ ਵੱਡਾ ਪੱਧਰ ਉੱਚਾ ਹੋਵੇਗਾ, ਜਿਸ ਨਾਲ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਭਰੋਸੇਯੋਗ, ਕੁਸ਼ਲ ਅਤੇ ਉੱਚ-ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।


No comments:
Post a Comment