SBP GROUP

SBP GROUP

Search This Blog

Total Pageviews

Saturday, January 16, 2021

ਮੋਹਾਲੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਸ਼ਹਿਰ ਵਾਂਗ ਕੀਤਾ ਜਾਵੇਗਾ ਵਿਕਸਤ : ਬਲਬੀਰ ਸਿੰਘ ਸਿੱਧੂ

 ਐਸ.ਏ.ਨਗਰ 16 ਜਨਵਰੀ : ਮੋਹਾਲੀ ਜਿਲ੍ਹੇ ਦੇ ਵੱਖ ਵੱਖ ਥਾਵਾਂ ਉੱਤੇ ਸਹਿਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਪਾਰਕਾਂ ਅਤੇ ਐਂਟਰੀ ਪੁਆਇੰਟਾ  ਦੇ ਸੁੰਦਰੀਕਰਨ ਲਈ ਲੱਗਭਗ  2 ਕਰੋੜ 13 ਲੱਖ ਰੁਪਏ ਦੇ ਨੀਂਹ ਪੱਥਰ ਰੱਖੇ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਦੇ ਸ਼ਹਿਰ ਵਾਂਗ ਵਿਕਸਤ ਕੀਤਾ ਜਾਵੇਗਾ । 


   ਉਨਾਂ ਅੱਜ ਪਾਰਕ ਬੈਕ ਸਾਈਡ ਪਲਾਟ ਨੰ 649,  ਇੰਡਸਟਰੀਅਲ ਏਰੀਆ ਫੇਸ 9 ਵਿਖੇ 33.35 ਲੱਖ ਨਾਲ, ਪਾਰਕ ਫਰੰਟ ਆਫ ਪਲਾਟ ਨੰਬਰ ਸੀ 102 ਇੰਡਸਟਰੀਅਲ ਏਰੀਆ ਫੇਸ 7 ਵਿਖੇ 37.72 ਲੱਖ ਰੁਪਏ ਨਾਲ, ਚਿਲਡਰਨ ਫਰੈਂਡਲੀ ਪਾਰਕ ਜੇ. ਸੀ. ਟੀ ਮਿੱਲ ਇੰਡਸਟਰੀਅਲ ਏਰੀਆ ਫੇਸ 8 ਵਿਖੇ 40.98 ਲੱਖ ਰੁਪਏ ਨਾਲ  ਕੁੱਲ 112.05 ਲੱਖ ਦੀ ਲਾਗਤ ਨਾਲ ਪਾਰਕਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ । 
   ਇਸ ਦੇ ਨਾਲ ਹੀ ਕੈਬਿਨੇਟ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਦੇ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ ਲਈ ਕੁੱਲ 1 ਕਰੋੜ 86 ਹਾਜ਼ਰ ਦੀ ਲਾਗਤ ਨਾਲ ਬਣਨ ਵਾਲੇ ਟ੍ਰਾਈਏੰਗਲ/ਐਂਟਰੀ ਪੁਆਇੰਟ ਜ਼ੋਨ 1 ਸੁੰਦਰੀਕਰਨ  ਲਈ  (ਫੇਸ 10 ਤੇ 11, 10 ਤੇ 9, 8 ਤੇ 9, ਸੈਕਟਰ 48ਸੀ) 26.45 ਲੱਖ ਰੁਪਏ, ਟ੍ਰਾਈਏੰਗਲ/ਐਂਟਰੀ ਪੁਆਇੰਟ ਜ਼ੋਨ 2 ਸੁੰਦਰੀਕਰਨ ਲਈ 
(ਵੀ. ਪੀ.ਐਸ ਚੌਕ,  ਫੇਸ 3 ਏ ਲਾਈਟਸ, 2 ਤੇ 3 ਲਾਈਟਸ ਫਰੈਂਕੋ ਹੋਟਲ) 24.67 ਲੱਖ ਰੁਪਏ, ਟ੍ਰਾਈਏੰਗਲ/ਐਂਟਰੀ ਪੁਆਇੰਟ ਜ਼ੋਨ 3 ਸੁੰਦਰੀਕਰਨ ਲਈ  (ਮੈਕਸ ਹਸਪਤਾਲ  ਫੇਸ 6, ਬਲੌਂਗੀ, ਵੇਰਕਾ ਚੌਕ , ਲੱਖਨੋਰ ਚੌਕ ਐਂਟਰੀ ਪੁਆਇੰਟ) 24.67 ਲੱਖ ਰੁਪਏ, ਟ੍ਰਾਈਏੰਗਲ/ਐਂਟਰੀ ਪੁਆਇੰਟ ਜ਼ੋਨ 4 ਸੁੰਦਰੀਕਰਨ ਲਈ (ਫੇਸ 1 ਤੇ 6 ਬੈਰੀਅਰ, ਫੇਸ 1 ਤੇ 6 ਲਾਈਟਸ, ਫੇਸ 3 ਏ ਗੁਰੂਦੁਆਰਾ ਸਾਈਡ )  25.27 ਲੱਖ ਰੁਪਏ ਦਾ ਨੀਂਹ ਪੱਥਰ ਵੀ ਰੱਖਿਆ।
  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਦੀਆਂ ਵੱਖ ਵੱਖ ਅੰਦਰੂਨੀ ਰਿਹਾਇਸ਼ੀ ਕਾਲੋਨੀਆ ਵਿੱਚ ਵੀ ਕਰੋੜਾਂ ਰੁਪਏ ਦੇ ਵਿਕਾਸ ਦੇ ਕਾਰਜ ਜੰਗੀ ਪੱਧਰ ਕੀਤੇ ਜਾ ਰਹੇ ਹਨ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਪ੍ਰਧਾਨ ਹਰਕੇਸ਼ ਚੰਦ ਸ਼ਰਮਾ ,ਮੁਹਾਲੀ 8 ਬੀ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸ਼ਰਮਾ, ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ, ਜਨਰਲ ਸੈਕਟਰੀ ਰਾਜੀਵ ਗੁਪਤਾ, ਅਮਰਜੀਤ ਸਿੰਘ ਜੀਤੀ ਸਿੱਧੂ ਚੇਅਰਮੈਨ ਸਹਿਕਾਰੀ ਬੈਂਕ, ਕੁਲਜੀਤ ਸਿੰਘ ਬੇਦੀ ਸਾਬਕਾ ਐਮ ਸੀ, ਕੇਵਲ ਸਿੰਘ ਸੰਧੂ, ਐਮ.ਸੀ.ਆਈ.ਸੀ ਦੇ ਪ੍ਰਧਾਨ ਜਸਬੀਰ ਸਿੰਘ ਮਣਕੂ,ਹਰਵੀਰ ਸਿੰਘ ਢੀਂਡਸਾ, ਕੁਲਵੰਤ ਸਿੰਘ,ਹਰਜੀਤ ਸਿੰਘ ਭਾਟੀਆ, ਮੋਹਾਲੀ ਨਗਰ ਨਿਗਮ ਦੇ ਚੀਫ ਇੰਜੀਨੀਅਰ ਮੁਕੇਸ਼ ਕੁਮਾਰ ਗਰਗ, ਐਕਸੀਅਨ ਰਾਜਬੀਰ ਸਿੰਘ ਬਰਾੜ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

No comments:


Wikipedia

Search results

Powered By Blogger