SBP GROUP

SBP GROUP

Search This Blog

Total Pageviews

Saturday, January 16, 2021

ਡੇਅਰੀ ਪਸ਼ੂਆਂ ਵਿੱਚ ਪੋਸ਼ਣ ਸੰਬੰਧੀ ਘਾਟ" ਵਿਸ਼ੇ ਤੇ ਸਿਖਲਾਈ ਪ੍ਰੋਗਰਾਮ

 ਐਸ.ਏ ਐਸ ਨਗਰ 16 ਜਨਵਰੀ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ.ਨਗਰ (ਮੋਹਾਲੀ) ਦੁਆਰਾ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਡਾ: ਪਰਮਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਖਿਜ਼ਰਾਬਾਦ ਵਿਖੇ ਐਸ.ਸੀ./ਐਸ.ਟੀ. ਕਿਸਾਨਾਂ ਲਈ “ਡੇਅਰੀ ਪਸ਼ੂਆਂ ਵਿਚ ਪੋਸ਼ਣ ਸੰਬੰਧੀ ਘਾਟ” ਵਿਸ਼ੇ ਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ। ਇਸ ਮੌਕੇ ਤੇ ਡਾ: ਪਰਮਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਆਪਣੇ ਪਸ਼ੂ ਵਿਗਿਆਨਕ ਢੰਗ ਨਾਲ ਪਾਲਣ ਲਈ ਪ੍ਰੇਰਿਤ ਕੀਤਾ।


 ਉਹਨਾਂ ਨੇ ਡੇਅਰੀ ਪਸ਼ੂਆਂ ਲਈ ਸੰਤੁਲਿਤ ਖੁਰਾਕ ਅਪਨਾਉਣ ਅਤੇ ਪ੍ਰਤੀ ਯੂਨਿਟ ਜਾਨਵਰਾਂ ਤੋਂ ਵੱਧ ਤੋਂ ਵੱਧ ਮੁਨਾਫਾ ਲੈਣ 'ਤੇ ਜ਼ੋਰ ਦਿੱਤਾ। ਉਨ੍ਹਾਂ ਸਿਖਿਆਰਥੀਆਂ ਨੂੰ ਕੇ.ਵੀ.ਕੇ. ਅਤੇ ਗਡਵਾਸੂ, ਲੁਧਿਆਣਾ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਸ਼ਸ਼ੀ ਪਾਲ, ਸਹਾਇਕ ਪ੍ਰੋਫੈਸਰ, ਪਸ਼ੂਧਨ ਉਤਪਾਦਨ (ਸਿਖਲਾਈ ਕੋਆਰਡੀਨੇਟਰ) ਨੇ ਕਿਸਾਨਾਂ ਡੇਅਰੀ ਨੂੰ ਫੀਡ ਤਿਆਰ ਕਰਨ ਦਾ ਤਰੀਕਾ ਦੱਸਿਆ । ਉਹਨਾਂ ਨੇ ਡੇਅਰੀ ਪਸ਼ੂਆਂ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਅਤੇ ਉਨ੍ਹਾਂ ਦੀ ਪੂਰਤੀ ਸੰਬੰਧੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਗਡਵਾਸੂ ਦੀ ਸਮੱਗਰੀ ਜਿਵੇਂ ਕਿ ਖਣਿਜ ਮਿਸ਼ਰਣ, ਯੂਰੋਮਿਨ ਲਿਕ ਅਤੇ ਪੋਸ਼ਣ ਕੈਲੰਡਰ ਸਿਖਲਾਈ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਮੁਫਤ ਵੰਡੇ ਗਏ। ਪਿੰਡ ਦੀ ਸਰਪੰਚ, ਜਸਵੀਰ ਕੌਰ ਅਤੇ ਅਗਾਂਹਵਧੂ ਮਹਿਲਾ ਕਿਸਾਨ, ਸਰਬਜੀਤ ਕੌਰ ਨੇ ਕੇ.ਵੀ.ਕੇ. ਮਾਹਿਰਾਂ ਦਾ ਅਜਿਹੇ ਸਿਖਲਾਈ ਪ੍ਰੋਗਰਾਮ ਉਲੀਕਣ ਲਈ ਧੰਨਵਾਦ ਕੀਤਾ।

No comments:


Wikipedia

Search results

Powered By Blogger