SBP GROUP

SBP GROUP

Search This Blog

Total Pageviews

Friday, April 30, 2021

ਜਿਲ੍ਹਾ ਕਚਿਹਰੀਆਂ ਵਿੱਖੇ ਵੈਕਸੀਨੈਸ਼ਨ ਕੈਂਪ ਦਾ ਆਯੋਜ਼ਨ

 ਐਸ.ਏ.ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 30 ਅਪ੍ਰੈਲ : ਕੋਰੋਨਾ ਦੇ ਟੀਕਾਕਰਨ ਦੀ ਮਹੱਤਤਾ ਨੂੰ ਸਮਝਦੇ ਹੋਏ ਸ਼੍ਰੀ ਆਰ. ਐਸ. ਰਾਏ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ. ਏ. ਐਸ. ਨਗਰ ਦੀ ਅਗੁਆਈ ਹੇਠ ਸ਼੍ਰੀ ਬਲਜਿੰਦਰ ਸਿੰਘ, ਚੀਫ਼ ਜੂਡੀਸ਼ੀਅਲ ਮੈਜੀਸਟ੍ਰਰੇਟ-ਕੱਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਿਲ੍ਹਾ ਕਚਿਹਰੀਆਂ ਵਿੱਖੇ ਵੈਕਸੀਨੈਸ਼ਨ ਕੈਂਪ  ਦਾ ਆਯੋਜ਼ਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ ਦੀ ਮਹਾਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਸ ਦੀ ਦੂਜੀ ਲਹਿਰ ਬਹੁਤ ਜਿ਼ਆਦਾ ਘਾਤਕ ਹੈ।


  ਇਸ ਲਈ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਰੋਨਾ ਦਾ ਟੀਕਾਕਰਣ ਹੀ ਹਿੱਕ ਵਿਕਲਪ ਹੈ। ਕੋਰਟ ਕੰਪਲੈਕਸ ਦੇ ਅਧਿਕਾਰੀ/ਕਰਮਚਾਰੀ ਅਤੇ ਵਕੀਲ ਸਰਕਾਰ ਦੇ ਨਿਆਂਪਾਲਿਕਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੀ ਸੇਵਾਵਾਂ ਨਿਭਾਉਂਦੇ ਹਨ।  ਇਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਅਤਿ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਇਹ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਸਕੀਮਾਂ ਨੂੰ ਲਾਗੂ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਬਹੁਤੀ ਵਾਰ ਆਮ ਜਨਤਾ ਦੇ ਨਾਲ ਸੰਪਰਕ ਕਰਨਾ ਪੈਂਦਾ ਹੈ, ਜਿਸ ਦੌਰਾਨ ਇਨ੍ਹਾਂ ਨੂੰ ਕੋਰੋਨਾ ਤੋਂ ਸੰਕ੍ਰਮਿਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।  ਜੇਕਰ ਅਧਿਕਾਰੀ/ਕਰਮਚਾਰੀ ਕੋਰੋਨਾ ਪੀੜਿਤ ਹੋ ਜਾਂਦੇ ਹਨ, ਤਾਂ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਕਾਰਜ ਵਿੱਚ ਰੁਕਾਵਟ ਪੇਸ਼ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਵੈਕਸੀਨੇਸ਼ਨ ਕੈਂਪ ਨੂੰ ਵੱਧ ਚੜ੍ਹ ਕੇ ਕਾਮਯਾਬੀ ਪ੍ਰਾਪਤ ਹੋਈ ਜਿਸ ਵਿੱਚ ਕੋਰਟ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਵਕੀਲਾਂ ਵੱਲੋਂ ਵੈਕਸੀਨੈਸ਼ਨ ਕੈਂਪ ਦੀ ਸੁਵਿਧਾ ਦਾ ਲਾਭ ਪ੍ਰਾਪਤ ਕੀਤਾ ਅਤੇ ਵੈਕਸੀਨੈਸ਼ਨ ਕਰਵਾਈ ਗਈ।

No comments:


Wikipedia

Search results

Powered By Blogger