SBP GROUP

SBP GROUP

Search This Blog

Total Pageviews

Sunday, July 18, 2021

ਅਨਮੋਲ ਗਗਨ ਮਾਨ ਦੇ ਹਲਕਾ ਪ੍ਰਧਾਨ ਲੱਗਣ ਬਾਅਦ ਲੋਕਾਂ ਵਿੱਚ ਆਮ ਆਦਮੀ ਪਾਰਟੀ ਲਈ ਵਧਿਆ ਹੋਰ ਉਤਸ਼ਾਹ ਹਲਕੇ ਦੇ ਲੋਕ ਪਾਰਟੀ ਨਾਲ ਜੁੜਣ ਲੱਗੇ

 ਮੋਹਾਲੀ,17 ਜੁਲਾਈ : ਸਹਿ ਪ੍ਰਧਾਨ ਯੂਥ ਵਿੰਗ ਪੰਜਾਬ ਅਨਮੋਲ ਗਗਨ ਮਾਨ ਵੱਲੋ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਅਤੇ ਆਪ ਮੁਹਾਰੇ ਲੋਕ ਪਾਰਟੀ ਨਾਲ ਜੁੜਣ ਲੱਗੇ ਹਨ । 

ਕੱਲ ਦੀ ਮੀਟਿੰਗ ਸਾਬਕਾ ਹਲਕਾ ਪ੍ਰਧਾਨ ਹਰਜੀਤ ਸਿੰਘ ਬੰਟੀ ਅਤੇ ਹਰਪ੍ਰੀਤ ਜੰਡਪੁਰ ਦੀ ਅਗਵਾਈ  ਵਿੱਚ ਪਿੰਡ ਅਭੇਪੁਰ ਦੀ ਮੌਜੂਦਾ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ । ਸਰਪੰਚ ਹਰਪ੍ਰੀਤ ਕੌਰ ਨੇ ਪੰਜ ਪੰਚਾਇਤ ਮੈਂਬਰਾਂ ਨਾਲ ਦਰਜਨਾ ਪਰਿਵਾਰ ਨਵੀਂ ਉਮੀਦ ਦੀ ਆਸ ਵਿੱਚ ਪਾਰਟੀ ਨਾਲ ਜੁੜੇ ।

ਇਸ ਮੌਕੇ ਬੋਲਦਿਆਂ ਗਗਨ ਮਾਨ ਨੇ ਕਿਹਾ ਕਿ *ਆਪ* ਵਿੱਚ ਹਰ ਇਮਾਨਦਾਰ ਅਤੇ ਪੰਜਾਬ ਦੀ ਫਿਕਰ ਕਰਨ ਵਾਲਿਆ ਦਾ ਸਵਾਗਤ ਹੈ ਅਤੇ ਸਭ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । 
*ਆਪ* ਦੀ ਸਰਕਾਰ ਬਣਨ ਤੇ ਖਰੜ ਹਲਕੇ ਨੂੰ ਇਕ ਮਾਡਲ ਵਜੋਂ ਤਿਆਰ ਕੀਤਾ ਜਾਵੇਗਾ ਅਤੇ ਕੇਜਰੀਵਾਲ ਜੀ ਦਾ ਸੁਪਨਾ ਪੂਰਾ ਕੀਤਾ ਜਾਵੇਗਾ ।

ਇਸ ਮੌਕੇ ਇਕਬਾਲ ਸਿੰਘ , ਹਰਜੀਤ ਬੰਟੀ , ਹਰਪ੍ਰੀਤ ਜੰਡਪੁਰ , ਜੁਝਾਰ ਸਿੰਘ ਹੋਰ ਵਲੰਟੀਅਰ ਸ਼ਾਮਲ ਹੋਏ  ।

No comments:


Wikipedia

Search results

Powered By Blogger