SBP GROUP

SBP GROUP

Search This Blog

Total Pageviews

Thursday, January 13, 2022

ਗਿਲਕੋ ਪਰਿਵਾਰ ਨੇ ਮਨਾਈ ਲੋਹੜੀ

ਖਰੜ 13 ਜਨਵਰੀ : ਲੋਹੜੀ ਦੇ ਤਿਉਹਾਰ ਦੇ ਮੌਕੇ ਉੱਤੇ ਗਿਲਕੋ ਗਰੁੱਪ ਦੇ ਸੰਸਥਾਪਕ ਅਤੇ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ - ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ. ਰਣਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਗਿਲਕੋ ਗਰੁੱਪ ਆਫ ਕੰਪਨੀਜ਼ ਦੇ ਸਮੂਹ ਸਟਾਫ਼ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ। ਰਣਜੀਤ ਸਿੰਘ ਗਿੱਲ ਨੇ ਸਭ ਨੂੰ ਲੋਹੜੀ ਅਤੇ ਮਾਘੀ ਦੀਆਂ ਮੁਬਾਰਕਾਂ ਦਿੱਤੀਆਂ


 ਅਤੇ ਕਿਹਾ ਕਿ ਤਿਉਹਾਰ ਸਾਡੇ ਸਮਾਜ ਅਤੇ ਸੱਭਿਆਚਾਰ ਦੀ ਖੂਬਸੂਰਤੀ ਅਤੇ ਭਾਈਚਾਰਕ ਸਾਝਾਂ ਨੂੰ ਵਧਾਉਂਦੇ ਹਨ। ਲੋਹੜੀ ਬਾਰੇ ਵੀ ਰਾਣਾ ਗਿੱਲ ਨੇ ਕਿਹਾ ਕਿ ਲੋਹੜੀ ਖ਼ੁਸ਼ੀਆਂ ਦਾ ਤਿਉਹਾਰ ਹੈ ਜਿਸਦਾ ਸੰਬੰਧ ਮੌਸਮ ਵਿੱਚ ਤਬਦੀਲੀ ਆਉਣ ਦੇ ਨਾਲ ਨਾਲ ਪੰਜਾਬੀ ਲੋਕ ਨਾਇਕ ਤੇ ਯੋਧੇ ਦੁੱਲਾ ਭੱਟੀ ਦੀ ਉਸ ਵੀਰ ਗਾਥਾ ਨਾਲ ਹੈ ਜਿਸ ਵਿੱਚ ਉਸ ਨੇ ਗਰੀਬ ਭੈਣਾਂ ਸੁੰਦਰੀ ਤੇ ਮੁੰਦਰੀ ਦੀ ਮੁਗਲਾਂ ਕੋਲੋ ਇੱਜ਼ਤ ਤੇ ਜਾਨ ਬਚਾ ਕੇ ਉਨ੍ਹਾਂ ਦੇ ਆਪਣੇ ਹੱਥੀਂ ਵਿਆਹ ਕੀਤੇ ਸਨ। ਇਸੇ ਲਈ ਸਾਲੋ ਸਾਲ ਪੁੱਤਾਂ ਦੀਆਂ ਲੋਹੜੀਆਂ ਵੰਡਣ ਦਾ ਰਿਵਾਜ਼ ਪਿਆ ਤੇ ਲੋਕ ਦੁੱਲੇ ਭੱਟੀ ਦੀ ਵੀਰ ਗਾਥਾ ਨੂੰ ਗਾ ਕੇ ਆਪਣੇ ਨਵੇਂ ਜੰਮੇ ਪੁੱਤ ਦੇ ਕੰਨਾਂ ਵਿੱਚ ਇਸ ਸੁਰਮੇ ਦੀ ਬਹਾਦਰੀ ਦੇ ਬੋਲ ਪਾਉਂਦੇ ਕੇ ਓਹ ਵੀ ਦੁੱਲੇ ਵਾਂਗ ਧੀਆਂ ਭੈਣਾਂ ਅਤੇ ਮਜ਼ਲੂਮਾਂ ਦਾ ਰਾਖਾ ਬਣੇ । 

 ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਭਾਵੇਂ ਸਮੇ ਦੇ ਬਦਲਣ ਨਾਲ ਅਸੀਂ ਧੀਆਂ ਦੀ ਵੀ ਲੋਹੜੀ ਮਨਾਉਣ ਲੱਗ ਪਏ ਹਾਂ ਜੋ ਕਿ ਬਹੁਤ ਵਧੀਆ ਕਦਮ ਹੈ ਧੀਆਂ ਪ੍ਰਤੀ ਵਿਤਕਰੇ ਨੂੰ ਰੋਕਣ ਤੇ ਧੀਆਂ ਦੀ ਆਮਦ ਨੂੰ ਜੀ ਆਇਆਂ ਕਹਿਣ ਦਾ। ਪਰ ਸਾਡੇ ਸਮਾਜ ਦਾ ਜੋ ਮਾੜਾ ਹਾਲ ਹੋ ਚੁੱਕਾ ਹੈ ਉਸ ਲਈ ਅੱਜ ਸਾਨੂੰ ਦੁੱਲੇ ਭੱਟੀ ਵਰਗੇ ਯੋਧੇ, ਸਮਾਜਸੇਵੀ ਤੇ ਅਣਖੀ ਨੌਜਵਾਨਾਂ ਦੀ ਲੋੜ ਹੈ ਜੋ ਸਮਾਜ ਵਿਚਲੀਆਂ ਵੱਖ ਵੱਖ ਬੂਰਾਈਆਂ ਪ੍ਰਤੀ ਜ਼ਿੰਮੇਵਾਰੀ ਨਾਲ ਫ਼ਰਜ਼ ਨਿਭਾ ਕੇ ਸਮਾਜ ਦੀ ਨੁਹਾਰ ਬਦਲ ਸਕਣ।

No comments:


Wikipedia

Search results

Powered By Blogger