ਮੋਹਾਲੀ 14 ਜਨਵਰੀ :- ਪੰਜਾਬ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੀਆਂ ਜੱਥੇਬੰਦੀਆਂ ਇਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸਮੂਹ ਸਿਆਸੀ ਪਾਰਟੀਆਂ ਨੂੰ ਮਿਲਕੇ ਮੰਗ ਕੀਤੀ ਜਾਵੇ ਕਿ ਪੰਜਾਬ ਵਿੱਚ ਵਿਦਿਆ ਟੈਕਸ ਮੁਕਤ ਕੀਤੀ ਜਾਵੇ। ਪ੍ਰਾਈਵੇਟ ਸਕੂਲਾਂ ਨੂੰ ਵੀ ਸਰਕਾਰੀ ਸਕੂਲਾਂ ਦੇ ਬਰਾਬਰ ਸਹੂਲਤਾਂ ਦਿਤੀਆਂ ਜਾਣ । ਮਾਨਤਾ ਪ੍ਰਾਪਤ ਅਤੇ ਐਫੀਲੀਏਟਡ ਸਕੂਲ ਐਸੋਸੀਏੋਨ ਪੰਜਾਬ ( ਰਾਸਾ ਯੂ.ਕੇ) ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਡਾ ਰਵਿੰਦਰ ਮਾਨ, ਪ੍ਰਧਾਨ ਰਾਸਾ ਪੰਜਾਬ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਰਾਸਾ ਯੂ.ਕੇ. (ਰਜਿ:ਪੰਜਾਬ), ਰਾਸਾ ਪੰਜਾਬ ਮਾਨ (ਰਜਿ:), ਪੀ.ਪੀ.ਐਸ.ਓ (ਰਜਿ: ਰਾਜਪੁਰਾ), ਈ.ਸੀ.ਐਸ (ਰਜਿ:) ਅਤੇ ਸਮੂਹ ਜਥੇਬੰਦੀਆਂ ਦੇ ਮੁੱਖੀਆਂ ਨੇ ਇਕਮੱਤ ਹੋ ਕੇ ਇਹ ਫੈਸਲਾ ਕੀਤਾ ਹੈ ਕਿ ਸਾਰੀਆਂ ਰਾਜਿਨੀਤਕ ਪਾਰਟੀਆਂ ਕੋਲ ਪਹੁੰਚ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਚੌਣ ਮੈਨੀਫੈਸਟੋ ਵਿਚ ਸ਼ਾਮਲ ਕਰਵਾਇਆ ਜਾਵੇ ।
ਇਸ ਫੈਸਲੇ ਤਹਿਤ ਇਕ ਵਫਦ ਸ੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾਂ ਨੂੰ ਮਿਲਿਆ ਤੇ ਇਕ ਮੰਗ ਪੱਤਰ ਦਿਤਾ ਗਿਆ । ਜੁਆਇੰਟ ਸਕੂਲ ਕਮੇਟੀ,ਪੰਜਾਬ ਜੋ ਕਿ ਪੰਜਾਬ ਦੇ ਲਗਭਗ 9100 ਸਕੂਲਾਂ ਦੀ ਨੁਮਾਇੰਦਗੀ ਕਰਦੀ ਹੈ। ਇਹਨਾਂ ਸਕੂਲਾਂ ਵਿੱਚ ਲਗਭਗ 46 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ 6 ਲੱਖ ਪਰਿਵਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਇਹਨਾਂ ਸੰਸਥਾਵਾਂ ਵਿੱਚ ਰੁਜ਼ਗਾਰ ਤੇ ਲੱਗੇ ਹੋਏ ਹਨ।
ਜੱਥੇਬੰਦੀਆਂ ਦਾ ਵਫਦ . ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਮਿਲੇ। ਵਫਦ ਵੱਲੋਂ ਮੰਗ ਕੀਤੀ ਗਈ ਕਿ ਅਕਾਲੀ ਦੱਲ ਅਪਣੇ ਚੋਣ ਮੈਨੀਫੈਸਟੋ ਵਿੱਚ ਵਿਦਿਆ ਟੈਕਸ ਮੁਕਤ ਐਜੂਕੇਸ਼ਨ ਅਤੇ ਸਾਰੇ ਮੁਲਾਜਮਾਂ ਲਈ 5 ਲੱਖ ਰੁਪਏ ਦੀ ਐਕਸੀਡੈਂਟਲ ਦੀ ਇਨਸ਼ੋਰੈਂਸ ਐਜੂਕੇਸ਼ਨ ਦੇ ਏਜੰਡੇ ਨੂੰ ਚੋਣ ਮੈਨੀਫੈਸਟੋ ਵਿੱਚ ਵਿੱਚ ਸਾਮਲ ਕੀਤੇ ਜਾਵੇ। ਉਨ੍ਹਾਂ ਦੱਸਿਆ ਕਿ ਸ. ਬਾਦਲ ਨੇ ਉਨ੍ਹਾਂ ਦੀਆਂ ਮੰਗਾਂ ਬਹੁਤ ਧਿਆਂਨ ਨਾਲ ਸੁਣਿਆ ਅਤੇੇ ਸਮੂਹ ਜਥੇਬੰਦੀਆਂ ਦੀ ਇਸ ਮੰਗ ਦਾ ਸਵਾਗਤ ਕੀਤਾ ਅਤੇ ਟੈਕਸ ਮੁਫਤ ਐਜੂਕੇਸ਼ਨ ਦੇ ਮਸਲੇ ਤੇ ਸਹਿਮਤੀ ਦਿੱਤੀ ਅਤੇ ਨਾਲ ਹੀ ਡਾ. ਦਲਜੀਤ ਸਿੰਘ ਚੀਮਾ ਨੂੰ ਇਹ ਮੰਗਾਂ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕਰਨ ਦੇ ਨਿਰਦੇਸ਼ ਦਿੱਤੇ। ਵਫਦ ਵਿੱਚ .ਹਰਪਾਲ ਸਿੰਘ ਚੇਅਰਮੈਨ, .ਗੁਰਮੁਖ ਸਿੰਘ ,ਅਰਜਨ ਮਾਂਗਾ, ਰਵੀ ਸ਼ਰਮਾ, ਕੁਲਜੀਤ ਸਿੰਘ ਬਾਠ, ਰਵੀ ਪਠਾਨੀਆ, ਡਾ. ਰਵਿੰਦਰ ਸਿੰਘ ਮਾਨ (ਬਠਿੰਡਾ) ਰਾਸ ਪ੍ਰਧਾਨ ,,ਡਾ. ਰਵਿੰਦਰ ਸ਼ਰਮਾ , ਹਰਦੀਪ ਸਿੰਘ (ਮਾਨਸਾ), ਪੀ.ਪੀ.ਐਸ.ਓ (ਰਜਿ: ਤੇਜਪਾਲ ਸਿੰਘ,ਦੀਦਾਰ ਸਿੰਘ ਢੀਂਡਸਾ,. ਹਰਬੰਸ ਸਿੰਘ (ਬਾਦਸ਼ਾਹਪੁਰ), ਈ ਸੀ ਐਸ (ਰਜਿ:) ਐਮ.ਐਲ ਸੇਠੀ , ਪਰਦੀਪ ਕੁਮਾਰ,ਸ. ਸੁਖਵਿੰਦਰ ਸਿੰਘ ਆਦਿ ਸ਼ਾਮਿਲ ਸਨ। ਅਕਾਲੀ ਦਲ ਤੋਂ ਬਿਨਾਂ ਜੁਆਇੰਟ ਅਕਸ਼ੈਨ ਕਮੇਟੀ ਦੇ ਨੁਮਾਇੰਦੇ ਅਸ਼ਵਨੀ ਸ਼ਰਮਾ ਪ੍ਰਧਾਨ ਬੀ.ਜੇ.ਪੀ ਨੂੰ ਵੀ ਮਿਲੇ ਅਤੇ ਆਪਣਾ ਮੰਗ ਪੱਤਰ ਸੌਂਪਿਆ।

No comments:
Post a Comment