ਮੋਹਾਲੀ,
15 ਜਨਵਰੀ : ਪੰਜਾਬ ਦੇ ਸਾਬਕਾ ਕੈਬੀਨਟ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸ ਦੇ ਵਿਧਾਇਕ
ਬਲਬੀਰ ਸਿੰਘ ਸਿੱਧੂ ਦੀ ਅਗਵਾਈ ਅਤੇ ਸ਼ਲਾਘਾਯੋਗ ਕੰਮਾਂ ਵਿਚ ਵਿਸ਼ਵਾਸ ਜਤਾਉਂਦੇ ਹੋਏ
ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਫਿਰ ਤੋਂ ਮੋਹਾਲੀ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ
ਹੈ | ਅਸਲ ਵਿਚ ਜਿੱਥੋਂ ਤੱਕ ਮੋਹਾਲੀ ਸੀਟ ਦੀ ਗੱਲ ਹੈ ਤਾਂ ਪਾਰਟੀ ਨੇ ਜਿੱਤ ਦੀ ਪੱਕੀ
ਸੰਭਾਵਨਾ ਵਾਲੇ ਉਮੀਦਵਾਰ ਤੇ ਆਪਣਾ ਦਾਅ ਖੇਡਿਆ ਹੈ |
ਸਿੱਧੂ ਨੇ ਪਾਰਟੀ ਦੀ ਹਾਈਕਮਾਨ
ਨੂੰ ਉਨ੍ਹਾਂ 'ਤੇ ਫਿਰ ਤੋਂ ਵਿਸ਼ਵਾਸ ਦਿਖਾਉਣ ਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ
ਮੋਹਾਲੀ ਤੋਂ ਵਿਧਾਇਕ ਹੋਣ ਦੇ ਨਾਤੇ ਮੈਂ ਮੋਹਾਲੀ ਦੇ ਵਿਕਾਸ ਨਾਲ ਕਦੇ ਸਮਝੌਤਾ ਨਹੀਂ
ਕੀਤਾ | ਮੋਹਾਲੀ ਦੇ ਲੋਕਾਂ ਦਾ ਮੇਰੇ ਪ੍ਰਤੀ ਵਿਸ਼ਵਾਸ ਅਤੇ ਪਿਆਰ ਹੀ ਹੈ ਜਿਸਨੇ ਮੈਨੂੰ
ਤਿੰਨ ਵਾਰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ | ਮੈਂ ਵੀ ਉਨ੍ਹਾਂ ਦੀਆਂ ਆਸਾਂ ਤੇ
ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕੀਤੀ ਹੈ |
ਉਨ੍ਹਾਂ ਨੇ ਅੱਗੇ ਕਿਹਾ 'ਕੰਮ ਕੀਤਾ ਹੈ ਕੰਮ ਕਰਾਂਗੇ' ਇਸ ਵਾਰ ਸਾਡਾ ਮੁੱਖ ਚੋਣ ਮੁੱਦਾ ਹੋਵੇਗਾ | ਮੇਰੇ ਲਈ ਮੋਹਾਲੀ ਦੇ ਲੋਕਾਂ ਦੀ ਸੇਵਾ ਕਰਨਾ ਪੂਜਾ ਦੀ ਤਰ੍ਹਾਂ ਹੈ ਅਤੇ ਮੈਂ ਇਸਨੂੰ ਆਪਣੀ ਪੂਰੀ ਸ਼ਿੱਦਤ ਦੇ ਨਾਲ ਕੀਤਾ ਹੈ | ਪਿਛਲੇ ਸਾਲਾਂ ਵਿਚ ਅਸੀਂ ਜੋ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ | ਅਸੀਂ ਪਿਛਲੇ ਸਾਲਾਂ ਵਿਚ ਮੋਹਾਲੀ ਵਿਚ ਸਿਹਤ ਅਤੇ ਸਿੱਖਿਆ ਤੇ ਫੋਕਸ ਦੇ ਨਾਲ ਕਈ ਵਿਕਾਸ ਪਰਿਯੋਜਨਾਵਾਂ ਸ਼ੁਰੂ ਕੀਤੀਆਂ |
ਮੋਹਾਲੀ ਨੂੰ ਵਿਕਾਸ ਸੂਚਕਾਂਕ ਤੇ ਚੜ੍ਹਦਾ ਦੇਖ ਸਕੂਨ ਤਾਂ ਮਿਲਦਾ ਹੈ ਪਰ ਹਾਲੇ ਇਹ ਸਫਰ ਹੋਰ ਅੱਗੇ ਜਾਣਾ ਹੈ | ਉਨ੍ਹਾਂ ਨੇ ਕਿਹਾ ਕਿ ਹਾਲੇ ਹੋਰ ਵੀ ਕਈ ਕੰਮ ਕੀਤੇ ਜਾਣੇ ਹਨ ਅਤੇ ਇਸਦੇ ਲਈ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮੋਹਾਲੀ ਦੇ ਲੋਕ ਫਿਰ ਤੋਂ ਸਾਨੂੰ ਆਪਣਾ ਪਿਆਰ ਅਤੇ ਸਮਰਥਨ ਦੇਣਗੇ |
ਇਸ ਵਿਚਕਾਰ ਸਿੱਧੂ ਨੇ ਇਨ੍ਹਾਂ ਚੋਣਾਂ ਵਿਚ ਏਜੰਡਾ ਰਹਿਤ ਹੋਣ ਤੇ ਵਿਰੋਧੀਆਂ ਦਾ ਵੀ ਮਜਾਕ ਉਡਾਇਆ | ਉਨ੍ਹਾਂ ਨੇ ਕਿਹਾ ਕਿ ਮੋਹਾਲੀ ਦੇ ਲੋਕ ਕਦੇ ਵੀ ਅਜਿਹੇ ਨੇਤਾ ਨੂੰ ਸੀਵਕਾਰ ਨਹੀਂ ਕਰਨਗੇ ਜਿਹੜਾ ਆਮ ਆਦਮੀ ਦੀਆਂ ਸਮੱਸਿਆਵਾਂ ਤੇ ਧਿਆਨ ਦੇਣ ਦੀ ਬਜਾਏ ਮੁੱਖ ਰੂਪ ਨਾਲ ਆਪਣੀਆਂ ਵਿਅਕਤੀਗਤ ਮਹੱਤਵਕਾਂਕਸ਼ਾਵਾਂ ਨੂੰ ਪੂਰਾ ਕਰਨ ਦੇ ਲਈ ਚੋਣ ਦੇ ਸਮੇਂ ਆਪਣਾ ਪਾਲਾ ਬਦਲਦਾ ਹੈ |

No comments:
Post a Comment