SBP GROUP

SBP GROUP

Search This Blog

Total Pageviews

Thursday, October 20, 2022

ਚੈਕਿੰਗ ਅਭਿਆਨ ਦੌਰਾਨ ਵੱਖ ਵੱਖ ਦੁਕਾਨਾਂ ਦੇ ਖੋਆ ਬਰਫੀ ਦੇ 10 ਅਤੇ ਰੰਗਦਾਰ ਮਠਿਆਈਆਂ ਦੇ 3 ਸੈਂਪਲ ਕੀਤੇ ਜ਼ਬਤ : ਜ਼ਿਲ੍ਹਾ ਸਿਹਤ ਅਫ਼ਸਰ ਜਲੰਧਰ

ਐਸ.ਏ.ਐਸ. ਨਗਰ 20 ਅਕਤੂਬਰ : ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਅਤੇ ਵਧੀਆ ਖਾਣ ਪੀਣ ਦੇ ਮਕਸਦ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦੇ ਮੱਦੇਨਜ਼ਰ ਹੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ੍ਰੀ ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਿਸ਼ਨਰ ਫੂਡ ਸੇਫਟੀ ਸ. ਅਭਿਨਵ ਤਾਰੀਖਾ ਦੇ ਹੁਕਮਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟਖੋਰੀ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ ਭੋਜਨ ਯਕੀਨੀ ਬਣਾਉਣ ਲਈ ਦੂਜੇ ਜਿਲਿਆ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕਰਕੇ ਸੈਪਲਿੰਗ ਅਭਿਆਨ ਚਲਾਇਆ ਜਾ ਰਿਹਾ ਹੈ।  ਇਸ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਜਲੰਧਰ ਡਾ: ਰੀਮਾ ਗੋਗੀਆ ਦੀ ਅਗਵਾਈ ਹੇਠ ਫੂਡ ਸੇਫ਼ਟੀ ਅਫ਼ਸਰ ਬਰਨਾਲਾ ਜਸਵਿੰਦਰ ਸਿੰਘ, ਫ਼ੂਡ ਸੇਫ਼ਟੀ ਅਫ਼ਸਰ ਮੋਹਾਲੀ ਰਾਜਦੀਪ ਕੌਰ ਅਤੇ ਲਵਪ੍ਰੀਤ ਸਿੰਘ ਸਮੇਤ ਫ਼ੂਡ ਸੇਫ਼ਟੀ ਟੀਮ ਵੱਲੋਂ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ।


      ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਜਲੰਧਰ ਡਾ: ਰੀਮਾ ਗੋਗੀਆ ਫੂਡ ਸੇਫਟੀ ਟੀਮ ਨੇ ਦੱਸਿਆ ਕਿ ਐਸਏਐਸ ਨਗਰ ਜ਼ਿਲ੍ਹੇ ਵਿੱਚ ਤਹਿਸੀਲ ਮੁਹਾਲੀ, ਖਰੜ, ਡੇਰਾਬੱਸੀ ਵਿੱਚ ਪ੍ਰਮੁੱਖ ਨਿਰਮਾਣ ਯੂਨਿਟਾਂ ਦਾ ਨਿਰੀਖਣ ਕੀਤਾ ਗਿਆ। ਟੀਮ ਨੇ ਚੈਕਿੰਗ ਅਭਿਆਨ ਦੌਰਾਨ ਵੱਖ-ਵੱਖ ਮਠਿਆਈਆਂ ਦੇ 10 ਸੈਂਪਲ ਜ਼ਬਤ ਕੀਤੇ ਜਿਨ੍ਹਾਂ ਵਿੱਚ ਖੋਆ ਅਤੇ ਬਰਫੀ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਮਠਿਆਈਆਂ ਵਿੱਚ ਸਿਰਫ਼ 'ਪਰਮਿਟ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ' ਦੀ ਜਾਂਚ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਰੰਗਦਾਰ ਮਠਿਆਈਆਂ ਦੇ 3 ਸੈਂਪਲ ਜ਼ਬਤ ਕੀਤੇ ਗਏ। ਜ਼ਬਤ ਕੀਤੇ ਗਏ ਨਮੂਨੇ ਸਟੇਟ ਫੂਡ ਲੈਬ ਖਰੜ ਨੂੰ ਭੇਜੇ ਜਾਣਗੇ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
      ਉਨ੍ਹਾਂ ਕਿਹਾ ਕਿ ਟੀਮ ਨੇ ਫੂਡ ਬਿਜ਼ਨਸ ਵਿਕਰੇਤਾਵਾਂ ਅਤੇ ਮਠਿਆਈ ਦੀ ਦੁਕਾਨ ਦੇ ਮਾਲਕਾਂ ਨੂੰ ਸਾਫ਼-ਸਫ਼ਾਈ ਦੇ ਚੰਗੇ ਅਭਿਆਸਾਂ ਨੂੰ ਬਰਕਰਾਰ ਰੱਖਣ ਅਤੇ ਮਠਿਆਈਆਂ ਦੇ ਨਿਰਮਾਣ ਵਿੱਚ ਸਿਰਫ਼ ਮਨਜ਼ੂਰ ਰੰਗਾਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ।।
ਉਨ੍ਹਾਂ ਦੱਸਿਆ ਕਿ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਕੋਲ ਕਿਸੇ ਵੀ ਕਿਸਮ ਦਾ ਭੋਜਨ ਕਾਰੋਬਾਰ ਕਰਨ ਲਈ FSSAI ਲਾਇਸੈਂਸ/ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਇਸ ਤੋਂ ਪਹਿਲਾਂ ਫੂਡ ਸੇਫਟੀ ਵਿਭਾਗ ਵੱਲੋਂ ਵੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ (ਮੁਹਾਲੀ) ਦੀਆਂ ਹਦਾਇਤਾਂ ਅਨੁਸਾਰ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਵਿਸ਼ੇਸ਼ ਛਾਪੇਮਾਰੀ ਕੀਤੀ ਗਈ ਸੀ ਅਤੇ ਵਿਭਾਗ ਵੱਲੋਂ ਸਿਲਵਰ ਲੀਫ ਵਿੱਚ ਮਿਲਾਵਟਖੋਰੀ ਦਾ ਪਤਾ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਸਿਲਵਰ ਲੀਫ ਦੇ 16 ਸੈਂਪਲ ਮਠਿਆਈਆਂ ਜ਼ਬਤ ਕੀਤੇ ਗਏ ਸਨ।

--

No comments:


Wikipedia

Search results

Powered By Blogger