SBP GROUP

SBP GROUP

Search This Blog

Total Pageviews

Tuesday, October 18, 2022

75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਉਤਸ਼ਾਹ ਪੂਰਵਕ ਸ਼ੁਰੂ

ਅਧਿਆਤਮਿਕਤਾ ਅਤੇ ਮਾਨਵਤਾ ਦੇ ਇਲਾਹੀ ਸੰਗਮ

ਮੋਹਾਲੀ , 18 ਅਕਤੂਬਰ :- ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿਸ਼ਵ ਭਰ ਦੇ ਸ਼ਰਧਾਲੂਆਂ ਲਈ ਭਗਤੀ, ਪਿਆਰ ਅਤੇ ਮਿਲਵਰਤਨ ਦਾ ਅਜਿਹਾ ਵਿਲੱਖਣ ਸਵਰੂਪ ਹੈ, ਜਿਸ ਵਿੱਚ ਸਾਰੇ ਸ਼ਰਧਾਲੂ ਸ਼ਾਮਲ ਸ਼ਾਮਿਲ ਹੋਕੇ ਅਲੌਕਿਕ ਅਨੰਦ ਦਾ ਅਨੁਭਵ ਪ੍ਰਾਪਤ ਕਰਦੇ ਹਨ।  ਇਸ ਅਨੰਦਮਈ ਸਵਰੂਪ ਨੂੰ ਜਾਰੀ ਰੱਖਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ 75ਵਾਂ ਸਲਾਨਾ ਨਿਰੰਕਾਰੀ ਸੰਤ ਸਮਾਗਮ 16 ਤੋਂ 20 ਨਵੰਬਰ 2022 ਨੂੰ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ, ਹਰਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਭਗਤ ਸ਼ਾਮਲ ਹੋ ਕੇ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਤੇ ਪਵਿੱਤਰ ਪ੍ਰਵਚਨਾਂ ਨੂੰ ਸ਼ਰਵਨ ਕਰਨਗੇ।  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਮੌਕੇ ਵੱਖ-ਵੱਖ ਸੱਭਿਆਚਾਰਾਂ ਅਤੇ ਸੱਭਿਆਤਾਵਾਂ ਦਾ ਅਨੋਖਾ ਸੰਗਮ ਦੇਖਣ ਨੂੰ ਮਿਲੇਗਾ।


ਹਰ ਨਿਰੰਕਾਰੀ ਸ਼ਰਧਾਲੂ ਹਮੇਸ਼ਾ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਉਡੀਕ ਵਿੱਚ ਰਹਿੰਦਾ ਹੈ।  ਹਰ ਸਾਲ ਸੰਗਤਾਂ ਇਨ੍ਹਾਂ ਇਲਾਹੀ ਸੰਤ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਉਤਾਵਲੀਆਂ ਰਹਿੰਦੀਆਂ ਹਨ ਤਾਂ ਜੋ ਉਹ ਇਨ੍ਹਾਂ ਸੇਵਾਵਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਭਰਪੂਰ ਆਨੰਦ ਪ੍ਰਾਪਤ ਕਰ ਸਕਣ। ਇਸ ਸਮਾਗਮ ਮੇਂ ਚੰਡੀਗੜ੍ਹ ,ਪੰਚਕੂਲਾ , ਮੋਹਾਲੀ ਸੇ ਹਾਜਰੋਂ  ਸ਼ਰਧਾਲੂ ਭਗਤ ਸ਼ਾਮਿਲ ਹੋਣਗੇ ।


 ਇਸ ਸਾਲ ਦਾ ਸੰਤ ਸਮਾਗਮ ਆਪਣੇ ਆਪ ਵਿੱਚ ਵਿਸ਼ੇਸ਼ ਹੈ ਕਿਉਂਕਿ ਪਿਛਲੇ ਦੋ ਸਾਲਾਂ ਵਿੱਚ ਕੇਵਲ ਆਨਲਾਈਨ ਮਾਧਿਅਮ ਰਾਹੀਂ ਹੀ ਸਮੂਹ ਸੰਗਤਾਂ ਨੇ ਸੰਤ ਸਮਾਗਮਾਂ ਦਾ ਆਨੰਦ ਪ੍ਰਾਪਤ ਕੀਤਾ ਹੈ।  ਇਸ ਸਾਲ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਹੋ ਰਹੇ ਇਲਾਹੀ ਸੰਤ ਸਮਾਗਮ ਵਿੱਚ ਸੰਗਤਾਂ ਨੂੰ ਸਿੱਧੇ ਤੌਰ ’ਤੇ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ।  ਬਿਨਾਂ ਸ਼ੱਕ ਇਹ ਸਮਾਗਮ ਮਿਸ਼ਨ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਇਹ 75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਹੈ, ਜਿਸ ਦਾ ਆਯੋਜਨ ਸ਼ਾਨਦਾਰ ਅਤੇ ਵਿਸ਼ਾਲ ਰੂਪ ਵਿੱਚ ਕੀਤਾ ਜਾ ਰਿਹਾ ਹੈ।

 ਇੱਥੇ ਇਹ ਵੀ ਜਿਕਰਯੋਗ ਹੈ ਕਿ ਸਮਾਗਮ ਕੰਪਲੈਕਸ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਵਿਚ ਚੰਡੀਗੜ੍ਹ ,ਪੰਚਕੂਲਾ , ਮੋਹਾਲੀ  ਅਤੇ  ਦਿੱਲੀ ਐੱਨ. ਸੀ.ਆਰ. ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਸੰਤ ਮਹਾਂਪੁਰਸ਼ ਪਹੁੰਚ ਕੇ ਇਨ੍ਹਾਂ ਸਾਰੀਆਂ ਸੇਵਾਵਾਂ ਵਿੱਚ ਯੋਗਦਾਨ ਪਾ ਰਹੇ ਹਨ।  ਭਾਵੇਂ ਉਹ ਮੈਦਾਨਾਂ ਦੀ ਸਫ਼ਾਈ ਹੋਵੇ, ਟਰੈਕਟਰ ਦੀ ਸੇਵਾ ਹੋਵੇ, ਮਿਸਤਰੀ ਦੀ ਸੇਵਾ ਹੋਵੇ, ਲੰਗਰ ਦੀ ਸੇਵਾ ਹੋਵੇ ਜਾਂ ਕੋਈ ਹੋਰ ਸੇਵਾ ਹੋਵੇ। ਸਮੂਹ ਸਾਧ ਸੰਗਤ ਇਹਨਾਂ ਸੇਵਾਵਾਂ ਵਿੱਚ ਭਾਗ ਲੈ ਕੇ ਸਤਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ।  ਇਸ ਮੌਕੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਇੱਕ ਨਵੀਂ ਊਰਜਾ ਅਤੇ ਉਤਸ਼ਾਹ ਦੇਖਿਆ ਜਾ ਸਕਦਾ ਹੈ।  ਅੱਜ ਦਾ ਨੌਜਵਾਨ ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਰੁੱਝਿਆ ਹੋਇਆ ਹੈ, ਅਜਿਹੇ ਸਮੇਂ ਵਿੱਚ ਨਿਰੰਕਾਰੀ ਮਿਸ਼ਨ ਬ੍ਰਹਮਗਿਆਨ ਦੀ ਇਲਾਹੀ ਜੋਤਿ ਰਾਹੀਂ ਨੌਜਵਾਨਾਂ ਨੂੰ ਅਧਿਆਤਮਿਕਤਾ ਨਾਲ ਜੋੜ ਰਿਹਾ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਇਲਾਹੀ ਸੰਤ ਸਮਾਗਮ ਹੈ। ਜਿਸ ਵਿੱਚ ਸਾਰੇ ਵਰਗਾਂ ਦੇ ਸ਼ਰਧਾਲੂ ਨਿਰਸਵਾਰਥ ਰੂਪ ਵਿਚ ਆਪਣੀਆਂ ਸੇਵਾਵਾਂ ਨੂੰ ਨਿਭਾਂਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਪਰਿਆਸ ਕਰ ਰਹੇ ਹਨ। 

 ਇਹ 75ਵਾਂ ਸਲਾਨਾ ਨਿਰੰਕਾਰੀ ਸੰਤ ਸਮਾਗਮ ' ਰੂਹਾਨੀਅਤ ਅਤੇ ਇਨਸਾਨੀਅਤ ਨਾਲ ਨਾਲ' ਵਿਸ਼ੇ 'ਤੇ ਆਧਾਰਿਤ ਹੈ। ਜਿਸ ਵਿੱਚ ਦੁਨੀਆ ਭਰ ਦੇ ਬੁਲਾਰੇ, ਗੀਤਕਾਰ ਅਤੇ ਕਵੀ ਆਪਣੇ ਪ੍ਰੇਰਨਾਦਾਇਕ ਸ਼ਰਧਾ ਭਾਵਾਂ ਦਾ ਪ੍ਰਗਟਾਵਾ ਕਰਨਗੇ।  ਮਾਨਵਤਾ ਦੀ ਭਾਵਨਾ ਅਧਿਆਤਮਿਕਤਾ ਦੀ ਭਾਵਨਾ ਉਤੇ ਹੀ ਅਧਾਰਿਤ ਹੈ।  ਅਸਲ ਵਿੱਚ ਜਦੋਂ ਅਸੀਂ ਨਿਰੰਕਾਰ ਪ੍ਰਮਾਤਮਾ ਨਾਲ ਸਮਰਪਿਤ ਰੂਪ ਵਿੱਚ ਜੁੜ ਜਾਂਦੇ ਹਾਂ ਤਾਂ ਆਪਣੇ ਆਪ ਹੀ ਮਾਨਵਤਾ ਦੇ ਦੈਵੀ ਗੁਣ ਸਾਡੇ ਅੰਦਰ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਹੀ ਸਾਰਿਆਂ ਲਈ ਪਰਉਪਕਾਰ ਅਤੇ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ।  ਸਤਿਗੁਰੂ ਮਾਤਾ ਜੀ ਦਾ ਇਹ ਇਲਾਹੀ ਸੰਦੇਸ਼ ਵੀ ਹੈ ਕਿ ਮਨੁੱਖਾ ਜੀਵਨ ਵਿੱਚ ਅਧਿਆਤਮਿਕਤਾ ਅਤੇ ਮਾਨਵਤਾ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਦੇ ਆਉਣ ਨਾਲ ਹੀ ਜੀਵਨ ਸਾਰਥਕ ਹੁੰਦਾ ਹੈ। ਇਸ ਇਲਾਹੀ ਸੰਤ ਸਮਾਗਮ ਦਾ ਉਦੇਸ਼ ਵੀ ਇਹੀ ਹੈ।

No comments:


Wikipedia

Search results

Powered By Blogger