ਐਸ.ਏ.ਐਸ ਨਗਰ 19 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੇ ਅੱਜ ਪੰਜਵੇਂ ਦਿਨ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਫੁੱਟਬਾਲ ਅੰਡਰ-21 ਤੋਂ 40 ਪੁਰਸ਼ ਵਰਗ ਦੇ ਮੁਕਾਬਲਿਆਂ ਦੇ ਪਹਿਲੇ ਮੈਚ ਵਿੱਚ ਲੁਧਿਆਣਾ ਨੇ ਫਿਰੋਜਪੁਰ ਨੂੰ ਹਰਾਇਆ, ਦੂਜੇ ਮੈਚ ਵਿੱਚ ਬਠਿੰਡਾ ਨੇ ਫਤਿਹਗੜ ਸਾਹਿਬ ਨੂੰ ਅਤੇ ਤੀਜੇ ਮੈਚ ਵਿੱਚ ਸੰਗਰੂਰ ਨੇ ਪਠਾਨਕੋਟ ਦੀ ਟੀਮ ਨੂੰ ਨੂੰ ਹਰਾਇਆ ।
ਉਨ੍ਹਾਂ ਦੱਸਿਆ ਬੈਡਮਿੰਟਨ ਅੰਡਰ -40 ਤੋਂ 50 ਸਾਲ ਪੁਰਸ਼ ਵਰਗ ਦੇ ਹੋਏ ਬਠਿੰਡਾ ਨੇ ਤਰਨਤਾਰਨ ਨੂੰ 2-1 ਦੇ ਫਰਕ ਨਾਲ ਮਾਤ ਦਿੱਤੀ ਅਤੇ ਪਟਿਆਲਾ ਨੇ ਮਾਨਸਾ ਨੂੰ 2-1 ਨਾਲ ਹਰਾਇਆ। ਇਸੇ ਤਰ੍ਹਾਂ ਲਾਅਨ ਟੈਨਿਸ ਅੰਡਰ- 41- 50 ਸਾਲ ਪੁਰਸ਼ ਵਰਗ ਦੇ ਮੁਕਾਬਲਿਆਂ ਵਿੱਚ ਪਟਿਆਲਾ ਨੇ ਪਹਿਲਾ, ਮੋਹਾਲੀ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਉਨ੍ਹਾਂ ਦੱਸਿਆ 50 ਸਾਲ ਤੋਂ ਉਪਰ ਪੁਰਸ਼ ਵਰਗ ਵਿੱਚ ਪਟਿਆਲਾ ਨੇ ਪਹਿਲਾ, ਅਮ੍ਰਿਤਸਰ ਨੇ ਦੂਜਾ ਅਤੇ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਜਿਮਨਾਸਟਿਕਸ ਅੰਡਰ- 21 ਲੜਕੀਆਂ ਦੇ ਬੈਲੇਸਿੰਗ ਬੀਮ ਵਿੱਚ ਪੁਸ਼ਪਾ ਪਟਿਆਲਾ ਨੇ ਪਹਿਲਾ , ਮੁਸਕਾਨ ਗੁਰਦਾਸਪੁਰ ਨੇ ਦੂਜਾ ਅਤੇ ਨਵਜੋਤ ਗੁਰਦਾਸਪਰੁ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ ਟੇਬਲ ਵਾਲਟ ਵਿੱਚ ਤਮੰਨਾ ਸ਼ਰਮਾਂ ਮੋਹਾਲੀ ਨੇ ਪਹਿਲਾ ਪੁਸ਼ਪਾ ਪਟਿਆਲਾ ਨੇ ਦੂਜਾ ਅਤੇ ਮੁਸਕਾਨ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


No comments:
Post a Comment