SBP GROUP

SBP GROUP

Search This Blog

Total Pageviews

Thursday, October 20, 2022

ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਫੁੱਟਬਾਲ, ਲਾਅਨ ਟੈਨਿਸ ਅਤੇ ਜਿਮਨਾਸਟਿਕਸ ਖੇਡ ਦੇ ਕਰਵਾਏ ਗਏ ਮੁਕਾਬਲੇ

ਐਸ.ਏ.ਐਸ ਨਗਰ 20 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੇ ਅੱਜ ਛੇਵੇਂ ਦਿਨ ਦੇ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਫੁੱਟਬਾਲ ਅੰਡਰ-21 ਤੋਂ 40 ਪੁਰਸ਼ ਵਰਗ ਦੇ ਮੁਕਾਬਲਿਆਂ ਵਿੱਚ ਤਰਨਤਾਰਨ ਨੇ ਪਟਿਆਲਾ ਨੂੰ ਹਰਾਇਆ , ਰੂਪਨਗਰ ਨੇ ਕਪੂਰਥਲਾ ਨੂੰ ਅਤੇ ਹੁਸ਼ਿਆਰਪੁਰ ਨੇ ਮਾਨਸਾ ਨੂੰ ਹਰਾਇਆ ।  



ਉਨ੍ਹਾਂ ਦੱਸਿਆ ਲਾਅਨ ਟੈਨਿਸ ਅੰਡਰ- 21- 40 ਸਾਲ ਮਹਿਲਾ ਵਰਗ ਦੇ ਫਾਇਨਲ ਮੁਕਾਬਲਿਆਂ ਵਿੱਚ ਮੋਹਾਲੀ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਉਨ੍ਹਾਂ ਦੱਸਿਆ 41 ਤੋਂ 50 ਸਾਲ ਤੋਂ ਉਪਰ ਮਹਿਲਾ ਵਰਗ ਵਿੱਚ ਬਠਿੰਡਾ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਉਨ੍ਹਾਂ ਦੱਸਿਆ ਕਿ ਜਿਮਨਾਸਟਿਕਸ ਅੰਡਰ- 21 ਲੜਕਿਆਂ ਦੇ ਸਟਿੱਲ ਰਿੰਗਜ  ਵਿੱਚ ਰਿਦਮ ਅੰਮਿ੍ਰਤਸਰ ਨੇ ਪਹਿਲਾ , ਰਵਿੰਦਰ ਸਿੰਘ ਪਟਿਆਲਾ ਨੇ ਦੂਜਾ ਅਤੇ ਜੈਕੀ ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ ਟੇਬਲ ਵਾਲਟ ਵਿੱਚ ਅਦਿੱਤ ਕੁਮਾਰ ਪਟਿਆਲਾ ਨੇ ਪਹਿਲਾ ਰਿਦਮ ਅੰਮਿ੍ਰਤਸਰ ਨੇ ਦੂਜਾ ਅਤੇ ਅਰਸ਼ਦੀਪ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

No comments:


Wikipedia

Search results

Powered By Blogger