ਸੰਗਰੂਰ, 23 ਨਵੰਬਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ 26 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸ ਸਬੰਧੀ ਤਿਆਰੀ ਸ਼ੁਰੂ ਹੋ ਗਈ ਹੈ। ਕਲੀਨਿਕ ਖੋਲ੍ਹਣ ਲਈ ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਿਹਤ ਕੇਂਦਰਾਂ ਲਈ ਜ਼ਮੀਨੀ ਪੱਧਰ 'ਤੇ ਕਾਰਵਾਈ ਜਲਦੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਜ਼ਿਲ੍ਹੇ 'ਚ ਪਹਿਲਾਂ ਤੋਂ ਹੀ ਚਾਰ ਥਾਵਾਂ ’ਤੇ ਸਫ਼ਲਤਾਪੂਰਵਕ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਤਰਜ਼ 'ਤੇ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ਸੰਗਰੂਰ ਸਬ-ਡਵੀਜ਼ਨ ’ਚ ਮੁੱਢਲਾ ਸਿਹਤ ਕੇਂਦਰ (ਪੀਐਚਸੀ) ਉੱਭਾਵਾਲ, ਸੰਤ ਅਤਰ ਸਿੰਘ ਪੀਐੱਚਸੀ ਚੀਮਾ, ਪੀਐੱਚਸੀ ਗੱਗੜਪੁਰ, ਪੀਐੱਚਸੀ ਸ਼ੇਰੋਂ ਤੇ ਸ਼ਹਿਰੀ ਪੀਐੱਚਸੀ-1 ਸੰਗਰੂਰ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਸਬ-ਡਵੀਜਨ ਧੂਰੀ ਦੇ ਪੀਐੱਚਸੀ ਭਸੌੜ, ਪੀਐੱਚਸੀ ਫ਼ਤਿਹਗੜ੍ਹ ਪੰਜਾਗਰਾਈਂਆਂ, ਪੀਐੱਚਸੀ ਭਲਵਾਨ, ਪੀਐੱਚਸੀ ਕਾਂਝਲਾ, ਪੀਐੱਚਸੀ ਮੀਮਸਾ ਤੇ ਪੀਐੱਚਸੀ ਮੂਲੋਵਾਲ ਅਤੇ ਭਵਾਨੀਗੜ੍ਹ ਸਬ-ਡਵੀਜ਼ਨ ’ਚ ਪੀਐੱਚਸੀ ਘਰਾਚੋਂ ਤੇ ਪੀਐੱਚਸੀ ਨਦਾਮਪੁਰ ’ਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।
ਇਸੇ ਤਰ੍ਹਾਂ ਸੁਨਾਮ ਸਬ-ਡਵੀਜ਼ਨ ਵਿਚਲੇ ਸ਼ਹਿਰੀ ਪੀਐਚਸੀ-1 ਸੁਨਾਮ, ਪੀਐੱਚਸੀ ਮਹਿਲਾਂ, ਪੀਐੱਚਸੀ ਛਾਜਲੀ, ਪੀਐੱਚਸੀ ਗੰਡੂਆਂ ਤੇ ਜਖੇਪਲ ਤੇ ਮੂਨਕ ਸਬ-ਡਵੀਜ਼ਨ ’ਚ ਪੀਐਚਸੀ ਖਨੌਰੀ ਕਲਾਂ, ਪੀਐਚਸੀ ਮੰਡਵੀ, ਪੀਐੱਚਸੀ ਮਨਿਆਣਾ, ਪੀਐੱਚਸੀ ਭੂਟਾਲ ਕਲਾਂ, ਪੀਐੱਚਸੀ ਹਰਿਆਊ, ਪੀਐੱਚਸੀ ਕਾਲਿਆ ਤੇ ਪੀਐੱਚਸੀ ਸਾਧਾ ਹੇੜੀ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।
ਉਨ੍ਹਾਂ ਕਿਹਾ ਕਿ ਹਰ ਮੁਹੱਲਾ ਕਲੀਨਿਕ ਨੂੰ ਤਿਆਰ ਕਰਨ ਲਈ 25 ਲੱਖ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਪਹਿਲਾਂ ਚੱਲ ਰਹੇ ਕਲੀਨਿਕਾਂ ਰਾਹੀਂ ਮਰੀਜ਼ਾਂ ਦੇ ਲਗਭਗ 41 ਡਾਇਗਨੌਸਟਿਕ ਟੈਸਟ ਮੁਫ਼ਤ ਕਰਕੇ ਰਿਪੋਰਟਾਂ ’ਤੇ ਆਧਾਰਤ 98 ਕਿਸਮ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ


No comments:
Post a Comment